For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀ ਅਤੇ ਆੜ੍ਹਤੀ ਵਿਚਾਲੇ ਵਿਵਾਦ ਵਧਿਆ

05:29 PM Jul 05, 2025 IST
ਕਿਸਾਨ ਜਥੇਬੰਦੀ ਅਤੇ ਆੜ੍ਹਤੀ ਵਿਚਾਲੇ ਵਿਵਾਦ ਵਧਿਆ
Advertisement

ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 5 ਜੁਲਾਈ
ਇੱਥੋਂ ਦੇ ਇਕ ਆੜ੍ਹਤੀਏ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਵਿਧਵਾ ਔਰਤ ਦੀ ਚਾਰ ਕਨਾਲ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅੱਜ ਉਸ ਵੇਲੇ ਹੋਰ ਤਿੱਖਾ ਹੋ ਗਿਆ ਜਦੋਂ ਕਿਸਾਨ ਜਥੇਬੰਦੀ ਦੇ ਸੈਂਕੜੇ ਕਿਸਾਨਾਂ ਨੇ ਉਕਤ ਜ਼ਮੀਨ ਉੱਤੇ ਫਿਰ ਤੋਂ ਕਬਜ਼ਾ ਕਰਕੇ ਉਸ ਵਿੱਚ ਝੋਨੇ ਦੀ ਫ਼ਸਲ ਬੀਜ ਦਿੱਤੀ। ਵਿਧਵਾ ਔਰਤ ਕਰਮਜੀਤ ਕੌਰ ਨਜ਼ਦੀਕੀ ਪਿੰਡ ਸੈਦੇਸਾਹਵਾਲਾ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਇੱਥੋਂ ਦੇ ਆੜ੍ਹਤੀਏ ਸੁਰਜੀਤ ਸਿੰਘ ਨਾਲ ਪੈਸੇ ਦਾ ਲੈਣ ਦੇਣ ਦੱਸਿਆ ਜਾਂਦਾ ਹੈ ਜਿਸ ਦੇ ਚੱਲਦਿਆਂ ਆੜ੍ਹਤੀ ਵਲੋਂ ਦਿੱਤੀ ਰਕਮ ਦੀ ਵਸੂਲੀ ਲਈ ਅਦਾਲਤ ਦਾ ਰੁਖ਼ ਕੀਤਾ ਸੀ। ਆੜ੍ਹਤੀ ਵਲੋਂ ਉਕਤ ਔਰਤ ਤੋਂ ਜ਼ਮੀਨ ਦੇ ਕਰਵਾਏ ਬਿਆਨੇ ਦੇ ਆਧਾਰ ਉੱਤੇ ਅਦਾਲਤ ਨੇ ਆੜ੍ਹਤੀਏ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਸੀ। ਤਿੰਨ ਦਿਨ ਪਹਿਲਾਂ ਅਦਾਲਤੀ ਹੁਕਮਾਂ ਦੇ ਚੱਲਦਿਆਂ ਪ੍ਰਸ਼ਾਸਨ ਨੇ ਆੜ੍ਹਤੀ ਸੁਰਜੀਤ ਸਿੰਘ ਨੂੰ ਜ਼ਮੀਨ ਦਾ ਕਬਜ਼ਾ ਦਿਵਾਇਆ ਸੀ। ਉਸ ਦਿਨ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਇਸ ਕਬਜ਼ੇ ਦਾ ਵਿਰੋਧ ਕੀਤਾ ਸੀ। ਕਿਸਾਨ ਜਥੇਬੰਦੀ ਨੇ ਅੱਜ ਉਸ ਜ਼ਮੀਨ ਤੇ ਇਕੱਠ ਰੱਖਿਆ ਸੀ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪਹਿਲਾਂ ਉੱਥੇ ਪੰਚਾਇਤ ਕੀਤੀ ਅਤੇ ਲਏ ਫੈਸਲੇ ਮੁਤਾਬਕ ਜ਼ਮੀਨ ਨੂੰ ਤਿਆਰ ਕਰਕੇ ਉੱਥੇ ਝੋਨਾ ਲਗਾ ਦਿੱਤਾ। ਉਪ ਮੰਡਲ ਪੁਲਿਸ ਅਧਿਕਾਰੀ ਰਮਨਦੀਪ ਸਿੰਘ ਅਤੇ ਥਾਣਾ ਮੁਖੀ ਸੁਨੀਤਾ ਬਾਵਾ ਮੌਕੇ ਤੇ ਪਹੁੰਚੇ ਅਤੇ ਕਿਸਾਨਾਂ ਨੂੰ ਅਦਾਲਤੀ ਹੁਕਮਾਂ ਦਾ ਹਵਾਲਾ ਦੇ ਕੇ ਅਜਿਹਾ ਕਰਨ ਤੋਂ ਵਰਜਿਆ ਲੇਕਿਨ ਕਿਸਾਨ ਆਗੂ ਜ਼ਮੀਨ ਦਾ ਕਬਜ਼ਾ ਵਿਧਵਾ ਕਰਮਜੀਤ ਕੌਰ ਨੂੰ ਦਿਵਾਉਣ ਲਈ ਬੇਜ਼ਿੱਦ ਰਹੇ ਜਿਸ ਦੇ ਚੱਲਦਿਆਂ ਪੁਲੀਸ ਨੂੰ ਮਜਬੂਰੀਵੱਸ ਖਾਲੀ ਹੱਥ ਮੁੜਨਾ ਪਿਆ।

Advertisement

Advertisement
Advertisement
Advertisement
Author Image

sukhitribune

View all posts

Advertisement