ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਜਿਮ ਕਲੱਬਾਂ ਵਿਚਾਲੇ ਵਿਵਾਦ; ਗੋਲੀਆਂ ਚੱਲੀਆਂ, ਦੋ ਜ਼ਖ਼ਮੀ

06:36 AM Oct 31, 2024 IST

ਗਰਬਖਸ਼ਪੁਰੀ
ਤਰਨ ਤਾਰਨ, 30 ਅਕਤੂਬਰ
ਸ਼ਹਿਰ ਦੇ ਦੋ ਜਿਮ ਕਲੱਬਾਂ ਵਿਚਾਲੇ ਆਪਸੀ ਤਕਰਾਰ ਕਾਰਨ ਅੱਜ ਗੋਲੀਆਂ ਚੱਲੀਆਂ, ਜਿਸ ਕਰ ਕੇ ਦੋ ਜਣੇ ਜ਼ਖ਼ਮੀ ਹੋ ਗਏ। ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਅੰਮ੍ਰਿਤਸਰ-ਝਬਾਲ ਬਾਈਪਾਸ ਦੇ ਹਰਕਲੋਜ਼ ਫਿਟਨੈਸ ਕਲੱਬ ਅਤੇ ਡਾਇਮੰਡ ਫਿਟਨੈਸ ਜਿਮ ਵਿਚਾਲੇ ਇੱਕ ਮਹਿਲਾ ਟਰੇਨੀ ਨੂੰ ਰੱਖਣ ਤੋਂ ਤਕਰਾਰ ਚੱਲ ਰਿਹਾ ਸੀ। ਇਹ ਮਹਿਲਾ ਪਹਿਲਾਂ ਹਰਕਲੋਜ਼ ਕਲੱਬ ’ਚ ਕੰਮ ਕਰਦੀ ਸੀ, ਜਿਸ ਨੂੰ ਡਾਇਮੰਡ ਫਿਟਨੈਸ ਵਾਲਿਆਂ ਨੇ ਰੱਖ ਲਿਆ। ਇਸ ਗੱਲ ਤੋਂ ਗੁੱਸੇ ਵਿੱਚ ਆਏ ਹਰਕਲੋਜ਼ ਕਲੱਬ ਦੇ ਸੰਚਾਲਕ ਨੇ ਆਪਣੇ ਹਥਿਆਰਬੰਦ ਸਾਥੀਆਂ ਨੂੰ ਡਾਇਮੰਡ ਫਿਟਨੈਸ ’ਤੇ ਹਮਲਾ ਕਰਨ ਲਈ ਭੇਜਿਆ। ਇਨ੍ਹਾਂ ਵਿਅਕਤੀਆਂ ਨੇ ਡਾਇਮੰਡ ਕਲੱਬ ਆ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਡਾਇਮੰਡ ਕਲੱਬ ਦਾ ਸੰਚਾਲਕ ਮਨਜੀਤ ਸਿੰਘ ਵਾਸੀ ਨੂਰਦੀ ਅੱਡਾ, ਤਰਨ ਤਾਰਨ ਅਤੇ ਉਸ ਦਾ ਇਕ ਟਰੇਨੀ ਲਵਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ। ਥਾਣਾ ਸਿਟੀ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਛੇ ਹਮਲਾਵਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਤਬੀਰ ਸਿੰਘ ਰਵੀ ਵਾਸੀ ਵਲੀਪੁਰ, ਗੁਰਿੰਦਰ ਸਿੰਘ ਜਿੰਦਰ ਵਾਸੀ ਅਲਾਦੀਨਪੁਰ, ਹਰਦੀਪ ਸਿੰਘ ਵਾਸੀ ਸੱਚਖੰਡ ਰੋਡ ਤਰਨ ਤਾਰਨ, ਜਗਜੀਤ ਸਿੰਘ ਜੱਗੂ, ਕੰਵਲਜੀਤ ਸਿੰਘ ਬਹਾਦੁਰ ਅਤੇ ਹਰਪ੍ਰੀਤ ਸਿੰਘ (ਤਿੰਨੋਂ ਵਾਸੀਆਨ ਮਾਨੋਚਾਹਲ ਕਲਾਂ) ਸ਼ਾਮਲ ਹਨ| ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀ ਦਫ਼ਾ 109, 190, 191, 115 (2) ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ।

Advertisement

Advertisement