For the best experience, open
https://m.punjabitribuneonline.com
on your mobile browser.
Advertisement

ਹੋਰਡਿੰਗ ਪਾੜਨ ’ਤੇ ਦੁਕਾਨਦਾਰਾਂ ਵਿਚਾਲੇ ਵਿਵਾਦ

11:22 AM Mar 23, 2024 IST
ਹੋਰਡਿੰਗ ਪਾੜਨ ’ਤੇ ਦੁਕਾਨਦਾਰਾਂ ਵਿਚਾਲੇ ਵਿਵਾਦ
ਮਾਰਕੀਟ ਵਿਚ ਝਗੜੇ ਦੌਰਾਨ ਇੱਕਠੇ ਹੋਏ ਦੁਕਾਨਦਾਰ। -ਫੋਟੋ: ਓਬਰਾਏ
Advertisement

ਖੰਨਾ: ਇੱਥੋਂ ਦੀ ਗੁਰੂ ਅਮਰਦਾਸ ਮਾਰਕੀਟ ਵਿਚ ਦੁਕਾਨਦਾਰਾਂ ਦਰਮਿਆਨ ਝਗੜਾ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਬਾਜ਼ਾਰ ਵਿੱਚ ਲਗਾਏ ਸਰਕਾਰੀ ਹੋਰਡਿੰਗਜ਼ ਪਾੜਨ ਕਾਰਨ ਹੋਰ ਵਧ ਗਿਆ ਹੈ। ਜਾਣਕਾਰੀ ਅਨੁਸਾਰ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ 1 ਤੋਂ 20 ਮਾਰਚ ਤੱਕ ਸੇਲ ਮੇਲਾ ਲਾਇਆ ਗਿਆ ਸੀ, ਜਿਸ ਲਈ ਕੁਝ ਦੁਕਾਨਦਾਰਾਂ ਨੇ ਸਰਕਾਰੀ ਹੋਰਡਿੰਗ ਕਿਰਾਏ ’ਤੇ ਲੈ ਕੇ ਇਸ਼ਤਿਹਾਰ ਦਿੱਤੇ ਸਨ ਪਰ 20 ਮਾਰਚ ਉਪਰੰਤ ਹੋਰਡਿੰਗ ਹਟਾਏ ਜਾਣ ਦਾ ਫੈਸਲਾ ਕੀਤਾ ਗਿਆ ਸੀ। ਫੈਸਲੇ ਅਨੁਸਾਰ ਹੋਰਡਿੰਗ ਨਾ ਹਟਾਉਣ ਕਾਰਨ ਦੁਕਾਨਦਾਰਾਂ ਵਿਚਾਲੇ ਝਗੜਾ ਹੋ ਗਿਆ। ਹੋਰਡਿੰਗ ਪਾੜਨ ਦੀ ਸੂਚਨਾ ਮਿਲਦੇ ਹੀ ਠੇਕੇਦਾਰਾਂ ਨੇ ਮੌਕੇ ’ਤੇ ਪੁੱਜ ਕੇ ਪੁਲੀਸ ਹਵਾਲੇ ਕੀਤਾ। ਪੁਲੀਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਜਿਸ ਪਿਛੋਂ ਦੋਵਾਂ ਦੀ ਸਹਿਮਤੀ ਨਾਲ ਝਗੜੇ ਦਾ ਨਿਪਟਾਰਾ ਹੋਇਆ। ਕੱਪੜਾ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਸੂਰਵੀਰ ਸਿੰਘ ਸੇਠੀ ਨੇ ਦੱਸਿਆ ਕਿ 15 ਮਾਰਚ ਤੱਕ ਮੰਡੀ ਵਿਚ ਸੇਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ, ਜਿਸ ਉਪਰੰਤ ਅੱਜ ਵੀ ਕੁਝ ਦੁਕਾਨਦਾਰ ਸੇਲ ਲਗਾ ਕੇ ਪੂਰੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਹਨ, ਜਿਸ ਕਾਰਨ ਹੋਰਡਿੰਗਾਂ ਨੂੰ ਪਾੜਿਆ ਗਿਆ ਸੀ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×