ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਰੋਸੇ ਦੇ ਬਾਵਜੂਦ ਤਾਲਮੇਲ ਕਮੇਟੀ ਦੀ ਮੀਟਿੰਗ ਨਾ ਸੱਦਣ ’ਤੇ ਨਾਰਾਜ਼ਗੀ

07:06 AM Jul 01, 2024 IST
ਪਿੰਡ ਭੂੰਦੜੀ ਦੇ ਪੱਕੇ ਮੋਰਚੇ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 30 ਜੂਨ
ਇੱਥੋਂ ਨੇੜਲੇ ਪਿੰਡ ਭੂੰਦੜੀ ਵਿੱਚ ਲੱਗਣ ਵਾਲੀ ਗੈਸ ਫੈਕਟਰੀ ਖ਼ਿਲਾਫ਼ ਸ਼ੁਰੂ ਹੋਇਆ ਪੱਕਾ ਮੋਰਚਾ ਨਿਰੰਤਰ ਜਾਰੀ ਹੈ। ਧਰਨੇ ਵਿੱਚ ਅੱਜ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਭਰੋਸਾ ਦੇ ਕੇ ਵੀ ਪ੍ਰਸ਼ਾਸਨ ਵਲੋਂ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਨਾ ਸੱਦਣ ’ਤੇ ਵੀ ਰੋਸ ਪ੍ਰਗਟਾਇਆ। ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਬੁਲਾਰਿਆਂ ਸੂਬੇਦਾਰ ਕਾਲਾ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਹਰਬੰਸ ਸਿੰਘ ਕਾਉਂਕੇ, ਅਜਮੇਰ ਸਿੰਘ ਚੀਮਨਾ, ਪ੍ਰਿਤਪਾਲ ਸਿੰਘ ਧਾਂਦਰਾ, ਮਲਕੀਤ ਸਿੰਘ ਦਿਉਲ, ਕਸ਼ਮੀਰ ਸਿੰਘ, ਪੂਰਨ ਸਿੰਘ ਕੋਟਉਮਰਾ, ਜਸਵਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ ਲਤਾਲਾ, ਮਲਕੀਤ ਸਿੰਘ ਫੌਜੀ, ਸਨਦੀਪ ਸਿੰਘ ਭੰਗੂ, ਸਤਵੰਤ ਸਿੰਘ ਸਿਵੀਆ, ਸਤਪਾਲ ਸਿੰਘ, ਸਤਵੰਤ ਸਿੰਘ ਇਯਾਲੀ, ਮਲਕੀਤ ਸਿੰਘ ਚੀਮਨਾ ਨੇ ਕਿਹਾ ਕਿ ਪ੍ਰਦੂਸ਼ਿਤ ਗੈਸ ਫੈਕਟਰੀ ਬੰਦ ਕਰਾਉਣ ਲਈ ਪੱਕਾ ਮੋਰਚਾ ਅੱਜ 92ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਭਰੋਸੇ ਦੇ ਬਾਵਜੂਦ ਸਾਂਝੀ ਤਾਲਮੇਲ ਕਮੇਟੀ ਲੁਧਿਆਣਾ ਦੀ ਮੀਟਿੰਗ ਨਹੀਂ ਸੱਦੀ। ਉਨ੍ਹਾਂ ਚਿਤਾਵਨੀ ਦਿੱਤੀ ਜੇ ਗੈਸ ਫੈਕਟਰੀਆਂ ਬੰਦ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਜਸਵੀਰ ਸਿੰਘ ਸੀਰਾ, ਬੀਬੀ ਬਲਦੀਸ਼ ਕੌਰ, ਬੀਬੀ ਗੁਰਚਰਨ ਕੌਰ, ਬੀਬੀ ਗੁਰਮੀਤ ਕੌਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸਾਰੇ ਲੋਕਾਂ ਦੇ ਏਕੇ ਨਾਲ ਹੀ ਸ਼ੰਘਰਸ਼ ਜਿੱਤਿਆ ਜਾਵੇਗਾ। ਲੋਕ ਆਪਣੇ ਏਕੇ ਨਾਲ ਸਰਕਾਰਾਂ ਦੀਆਂ ਨੀਤੀਆਂ ਨੂੰ ਫੇਲ੍ਹ ਕਰਨਗੇ। ਮੇਵਾ ਸਿੰਘ ਅਨਜਾਣ, ਰਾਮ ਸਿੰਘ ਹਠੂਰ, ਰੋਹਿਤ ਵਰਮਾ ਨੇ ਲੋਕ ਪੱਖੀ ਗੀਤ ਸੁਣਾਏ। ਡਾ. ਸੁਖਦੇਵ ਸਿੰਘ ਨੇ ਧੰਨਵਾਦੀ ਭਾਸ਼ਣ ਦਿੰਦਿਆਂ ਕਿਹਾ ਕਿ 92 ਦਿਨਾਂ ਤੋਂ ਪ੍ਰਦੂਸ਼ਿਤ ਗੈਸ ਫੈਕਟਰੀ ਬੰਦ ਕਰਾਉਣ ਲਈ ਪੂਰੇ ਜਜ਼ਬੇ ਸਬਰ ਨਾਲ ਲੜਾਈ ਫੈਕਟਰੀ ਪੱਕੇ ਤੌਰ ‘ਤੇ ਬੰਦ ਕਰਨ ਤੱਕ ਜਾਰੀ ਰਹੇਗੀ। ਮੋਦੀ ਸਰਕਾਰ ਦੁਆਰਾ ਨਵੇਂ ਲਿਆਂਦੇ ਜਾ ਰਹੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸ਼ੰਘਰਸ਼ ਲੜਨ ਲਈ ਲੋਕਾਂ ਨੂੰ ਸੱਦਾ ਦਿੱਤਾ ਅਤੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਪ੍ਰਗਟ ਕੀਤੀ। ਆਗੂ ਬੱਗਾ ਸਿੰਘ ਰਾਣਕੇ, ਚਰਨ ਸਿੰਘ ਕੋਟਲੀ, ਦਿਲਬਾਗ ਸਿੰਘ, ਮਲਕੀਤ ਸਿੰਘ ਕੋਟਮਾਨਾ ਦਾ ਧਰਨੇ ’ਚ ਸ਼ਮੂਲੀਅਤ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਮੋਹਨ ਸਿੰਘ ਗਿੱਲ, ਜਗਮੋਹਨ ਸਿੰਘ ਗਿੱਲ, ਬਲਦੇਵ ਸਿੰਘ ਲਤਾਲਾ, ਰਛਪਾਲ ਸਿੰਘ ਤੂਰ, ਗੁਰਮੇਲ ਸਿੰਘ ਚੀਮਨਾ, ਮਨਜਿੰਦਰ ਸਿੰਘ ਮੋਨੀ, ਸਾਹਿਬਦੀਪ ਅਤੇ ਹਨੀ ਹਾਜ਼ਰ ਸਨ।

Advertisement

Advertisement
Advertisement