ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਕਰਨੀ ਮਹਿੰਗੀ ਪਈ

08:15 AM Jul 03, 2023 IST
ਹਥਿਆਰਾਂ ਦੀ ਨੁਮਾਇਸ਼ ਵਾਲੇ ਦੋਨੋਂ ਮੁਲਜ਼ਮ ਪੁਲੀਸ ਹਿਰਾਸਤ ਵਿੱਚ।

ਐੱਨਪੀ ਧਵਨ
ਪਠਾਨਕੋਟ, 2 ਜੁਲਾਈ
ਸੋਸ਼ਲ ਮੀਡੀਆ ਤੇ ਪਿਸਤੌਲ ਨੂੰ ਲੋਡ ਕਰਕੇ ਪੋਸਟ ਕਰਨੀ ਉਸ ਵੇਲੇ ਮਹਿੰਗੀ ਪਈ ਜਦ ਪੁਲੀਸ ਨੇ ਗੰਨ ਕਲਚਰ ਨੂੰ ਉਤਸ਼ਾਹਤ ਵਾਲੇ 2 ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਉਨ੍ਹਾਂ ਕੋਲੋਂ ਪੋਸਟ ਪਾਉਣ ਲਈ ਵਰਤਿਆ ਗਿਆ ਪਿਸਤੌਲ ਤੇ 50 ਜ਼ਿੰਦਾ ਰੌਂਦ ਬਰਾਮਦ ਕਰ ਲਏ।
ਫਡ਼ੇ ਗਏ ਮੁਲਜ਼ਮਾਂ ਵਿੱਚ ਕੁਲਵਿੰਦਰ ਮਹਿਰਾ ਉਰਫ਼ ਕਾਲੂ ਅਤੇ ਕਰਨਜੀਤ ਉਰਫ਼ ਸਾਬੂ ਵਾਸੀ ਫਰਵਾਲ ਕਲੋਨੀ, ਪਠਾਨਕੋਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਕੁਲਵਿੰਦਰ ਮਹਿਰਾ ਉਰਫ ਕਾਲੂ ਨੇ ਫੁਕਰਾਪੰਥੀ ਦਿਖਾਉਂਦੇ ਹੋਏ ਪਿਸਤੌਲ ਲੋਡ ਕਰਨ ਦਾ ਪ੍ਰਦਰਸ਼ਨ ਕੀਤਾ। ਜਦ ਕਿ ਉਸ ਦਾ ਪਿਸਤੌਲ ਵੀ ਨਹੀਂ ਸੀ ਅਤੇ ਪਿਸਤੌਲ ਦੂਸਰੇ ਨੌਜਵਾਨ ਕਰਨਜੀਤ ਉਰਫ ਸਾਬੂ ਦਾ ਲਾਇਸੈਂਸੀ ਸੀ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪਠਾਨਕੋਟ ਪੁਲੀਸ ਦੀ ਸੋਸ਼ਲ ਮੀਡੀਆ ਸਰਵੀਲੈਂਸ ਟੀਮ ਨੇ ਇੱਕ ਇੰਸਟਾਗ੍ਰਾਮ ਪੋਸਟ ਦੇਖੀ ਜਿਸ ਵਿੱਚ ਹਥਿਆਰਾਂ ਨੂੰ ਉਤਸ਼ਾਹਤ ਕਰਦਲ ਦੇ ਮਸਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐਸਐਚਓ ਸਦਰ ਹਰਪ੍ਰੀਤ ਕੌਰ ਬਾਜਵਾ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਪੋਸਟ ਪਾਉਣ ਵਾਲੇ ਦੋਨੋਂ ਨੌਜਵਾਨਾਂ ਨੂੰ ਫਡ਼ ਲਿਆ।
ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਨਾਲ ਨਾ ਸਿਰਫ਼ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ ਸਗੋਂ ਆਮ ਲੋਕਾਂ ਦੀ ਸ਼ਾਂਤੀ ਵੀ ਭੰਗ ਹੁੰਦੀ ਹੈ। ਇਸ ਦੇ ਜਵਾਬ ਵਿੱਚ ਦੋਹਾਂ ਖਿਲਾਫ ਪੁਲੀਸ ਥਾਣਾ ਸਦਰ ਪਠਾਨਕੋਟ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।

Advertisement

Advertisement
Tags :
ਸੋਸ਼ਲਹਥਿਆਰਾਂਕਰਨੀਨੁਮਾਇਸ਼ਮਹਿੰਗੀਮੀਡੀਆ
Advertisement