ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੀਮ ਪਹਾੜੀ ਖੇਤਰ ਵਿੱਚ ਡਰੋਨ ਰਾਹੀਂ ਬੀਜ ਖਿਲਾਰੇ

10:12 AM Aug 20, 2024 IST
ਡਰੋਨ ਰਾਹੀਂ ਬੀਜਰੋਪਣ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ।

ਐੱਨਪੀ ਧਵਨ
ਪਠਾਨਕੋਟ, 19 ਅਗਸਤ
ਧਾਰ ਬਲਾਕ ਦੇ ਨੀਮ ਪਹਾੜੀ ਖੇਤਰ ਵਿੱਚ ਜੰਗਲਾਂ ਦਾ ਵਿਸਤਾਰ ਕਰਨ ਲਈ ਅੱਜ ਸ਼ਾਹਪੁਰਕੰਢੀ ਕੋਲ ਪਿੰਡ ਘਟੇਰਾ ਦੇ 30 ਹੈਕਟੇਅਰ ਜੰਗਲ ਵਿੱਚ ਡਰੋਨ ਰਾਹੀਂ ਵੱਖ-ਵੱਖ ਪ੍ਰਜਾਤੀਆਂ ਦੇ ਬੀਜਾਂ ਦਾ ਬੀਜਰੋਪਣ ਕੀਤਾ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤੀ ਜਦ ਕਿ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਵਣ ਪਾਲ ਸੰਜੀਵ ਤਿਵਾਰੀ, ਡੀਐਫਓ ਧਰਵੀਰ ਦੈੜੂ, ਵਣ ਰੇਂਜ ਅਧਿਕਾਰੀ ਮੁਕੇਸ਼ ਵਰਮਾ, ਬਲਾਕ ਅਧਿਕਾਰੀ ਪਵਨ ਕੁਮਾਰ ਤੇ ਅਜੇ ਪਠਾਨੀਆ, ਸਾਹਿਬ ਸਿੰਘ ਸਾਬਾ, ਬਲਕਾਰ ਸਿੰਘ ਪਠਾਨੀਆ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਡਰੋਨ ਦੇ ਮਾਧਿਅਮ ਨਾਲ ਤੁਲਸੀ, ਆਂਵਲਾ, ਜਾਮੁਨ, ਹਰੜ, ਬਹੇੜਾ, ਸੁਆਂਜਨਾ ਅਤੇ ਹੋਰ ਕਈ ਪ੍ਰਜਾਤੀਆਂ ਦੇ ਬੀਜਾਂ ਨੂੰ ਮਿੱਟੀ ਦੀਆਂ ਗੇਦਾਂ ਵਿੱਚ ਲਪੇਟ ਕੇ ਜੰਗਲਾਂ ਵਿੱਚ ਖਿਲਾਰਿਆ ਗਿਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਹਰਿਆਲੀ ਮਿਸ਼ਨ ਨੂੰ ਲੈ ਕੇ ਪੌਦਿਆਂ ਨੂੰ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਪੰਜਾਬ ਵਿੱਚ 3 ਕਰੋੜ ਤੋਂ ਜ਼ਿਆਦਾ ਪੌਦੇ ਲਗਾਏ ਜਾ ਰਹੇ ਹਨ ਅਤੇ ਹੁਣ ਪਾਇਲਟ ਪ੍ਰਾਜੈਕਟ ਤਹਿਤ ਧਾਰ ਬਲਾਕ ਦੇ ਜੰਗਲਾਂ ਵਿੱਚ ਪੌਦਿਆਂ ਦਾ ਪ੍ਰਸਾਰ ਕਰਨ ਲਈ ਪੂਰੇ ਜ਼ਿਲ੍ਹੇ ਵਿੱਚ 5 ਲੱਖ ਬੀਜਾਂ ਨੂੰ ਡਰੋਨ ਰਾਹੀਂ ਜੰਗਲਾਂ ਵਿੱਚ ਖਿਲਾਰਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਧਾਰ ਬਲਾਕ ਵਿੱਚ 24 ਹਜ਼ਾਰ ਹੈਕਟੇਅਰ ਰਕਬੇ ਵਿੱਚ ਜੰਗਲ ਹੈ। ਇਸ ਲਈ ਅਜਿਹੀਆਂ ਪਹਾੜੀਆਂ ਤੇ ਜਿੱਥੇ ਮਜ਼ਦੂਰਾਂ ਦਾ ਪੁੱਜਣਾ ਔਖਾ ਹੈ, ਉੱਥੇ ਡਰੋਨ ਰਾਹੀਂ ਬੀਜਾਂ ਨੂੰ ਖਿਲਾਰਿਆ ਜਾ ਰਿਹਾ ਹੈ।

Advertisement

Advertisement
Advertisement