For the best experience, open
https://m.punjabitribuneonline.com
on your mobile browser.
Advertisement

ਅਸਤੀਫਾ ਭੇਜਣ ਮਗਰੋਂ ਪਾਰਟੀ ’ਚੋਂ ਬਰਖਾਸਤ ਕੀਤਾ: ਨਿਰੂਪਮ

07:35 AM Apr 05, 2024 IST
ਅਸਤੀਫਾ ਭੇਜਣ ਮਗਰੋਂ ਪਾਰਟੀ ’ਚੋਂ ਬਰਖਾਸਤ ਕੀਤਾ  ਨਿਰੂਪਮ
ਸਾਬਕਾ ਕਾਂਗਰਸੀ ਆਗੂ ਸੰਜੈ ਨਿਰੂਪਮ ਮੁੰਬਈ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਮੁੰਬਈ, 4 ਅਪਰੈਲ
ਸਾਬਕਾ ਸੰਸਦ ਮੈਂਬਰ ਸੰਜੈ ਨਿਰੂਪਮ ਨੇ ਪਾਰਟੀ ’ਚੋਂ ਬਰਖਾਸਤ ਕੀਤੇ ਜਾਣ ਨੂੰ ਲੈ ਕੇ ਕਾਂਗਰਸ ਲੀਡਰਸ਼ਿਪ ਨੂੰ ਅੱਜ ਲੰਮੇ ਹੱਥ ਲੈਂਦਿਆਂ ਦਾਅਵਾ ਕੀਤਾ ਕਿ ਪਾਰਟੀ ਨੂੰ ਅਸਤੀਫਾ ਭੇਜਣ ਤੋਂ ਬਾਅਦ ਹੀ ਉਨ੍ਹਾਂ ਨੂੰ ਪਾਰਟੀ ’ਚੋਂ ਬਰਖਾਸਤ ਕੀਤਾ ਗਿਆ ਸੀ। ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਬਿਆਨਾਂ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੀਤੀ ਦੇਰ ਸ਼ਾਮ ਨਿਰੂਪਮ ਨੂੰ ਤੁਰੰਤ ਪ੍ਰਭਾਵ ਨਾਲ ਛੇ ਸਾਲਾਂ ਲਈ ਪਾਰਟੀ ’ਚੋਂ ਬਰਖਾਸਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ।
ਕਾਂਗਰਸ ਦੀ ਮੁੰਬਈ ਇਕਾਈ ਦੇ ਸਾਬਕਾ ਪ੍ਰਧਾਨ ਨਿਰੂਪਮ ਨੇ ਅੱਜ ਸਵੇਰੇ ‘ਐਕਸ’ ’ਤੇ ਕਿਹਾ, ‘‘ਅਜਿਹਾ ਲੱਗਦਾ ਹੈ ਕਿ ਪਾਰਟੀ ਨੇ ਕੱਲ੍ਹ ਰਾਤ ਮੇਰਾ ਅਸਤੀਫਾ ਮਿਲਣ ਤੋਂ ਤੁਰੰਤ ਬਾਅਦ ਮੇਰੀ ਬਰਖਾਸਤਗੀ ਦਾ ਫੈਸਲਾ ਲਿਆ ਹੈ। ਅਜਿਹੀ ਫੁਰਤੀ ਦੇਖ ਕੇ ਚੰਗਾ ਲੱਗਾ।’’ ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਪਾਰਟੀ ਲੀਡਰਸ਼ਿਪ ’ਚ ਬਹੁਤ ਹੰਕਾਰ ਹੈ। ਕਾਂਗਰਸ ਹੁਣ ਇਤਿਹਾਸ ਬਣ ਗਈ ਹੈ। ਇਸ ਦਾ ਕੋਈ ਭਵਿੱਖ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਤਿੰਨ ‘ਬਿਮਾਰ ਸੰਸਥਾਵਾਂ’ ਦਾ ਰਲੇਵਾਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਗਾਂਧੀ ਪਰਿਵਾਰ ਦੇ ਤਿੰਨ ਮੈਂਬਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕੇਸੀ ਵੇਣੂਗੋਪਾਲ (ਪਾਰਟੀ ਜਨਰਲ ਸਕੱਤਰ) ਪੰਜ ‘ਪਾਵਰ ਸੈਂਟਰ’ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ’ਚੋਂ ਨਹਿਰੂਵਾਦੀ ਧਰਮ ਨਿਰਪੱਖਤਾ ਖ਼ਤਮ ਹੋ ਗਈ ਹੈ।
ਨਿਰੂਪਮ ਦੀ ਨਜ਼ਰ ਮੁੰਬਈ ਉੱਤਰ ਪੱਛਮੀ ਲੋਕ ਸਭਾ ਹਲਕੇ ’ਤੇ ਸੀ ਅਤੇ ਉਹ ਆਉਣ ਵਾਲੀਆਂ ਚੋਣਾਂ ਲਈ ਸ਼ਿਵ ਸੈਨਾ (ਯੂਬੀਟੀ) ਨੂੰ ਇਹ ਸੀਟ ਦੇਣ ਲਈ ਕਾਂਗਰਸ ਤੋਂ ਨਾਰਾਜ਼ ਸਨ। ਲੋਕ ਸਭਾ ਚੋਣਾਂ ਲਈ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਤਹਿਤ ਸੀਟਾਂ ਦੀ ਵੰਡ ਬਾਰੇ ਗੱਲਬਾਤ ਦੌਰਾਨ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੂੰ ਮੁੰਬਈ ਸੀਟ ਦੇਣ ਨੂੰ ਲੈ ਕੇ ਮਹਾਰਾਸ਼ਟਰ ਕਾਂਗਰਸ ਲੀਡਰਸ਼ਿਪ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਨਿਰੂਪਮ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਕਾਂਗਰਸ ਨੇ ਨਿਰੂਪਮ ਦਾ ਨਾਂ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਹਟਾ ਦਿੱਤਾ ਸੀ। -ਪੀਟੀਆਈ

Advertisement

ਕਾਂਗਰਸ ਭਗਵਾਨ ਰਾਮ ਦੇ ਨਹੀਂ ਸਗੋਂ ਗੋਡਸੇ ਦੀ ਵਿਚਾਰਧਾਰਾ ਦੇ ਖ਼ਿਲਾਫ਼: ਗਾਇਕਵਾੜ

ਮੁੰਬਈ: ਮੁੰਬਈ ਕਾਂਗਰਸ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਅੱਜ ਸੰਜੇ ਨਿਰੂਪਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਰਮ ਦੇ ਖ਼ਿਲਾਫ਼ ਨਹੀਂ ਸਗੋਂ ਧਰਮ ਦੇ ਨਾਂ ’ਤੇ ਫੁੱਟ ਪਾਊ ਸਿਆਸਤ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਭਗਵਾਨ ਰਾਮ ਦੇ ਨਹੀਂ ਸਗੋਂ ਨੱਥੂਰਾਮ ਗੋਡਸੇ ਦੀ ਵਿਚਾਰਧਾਰਾ ਦੇ ਖ਼ਿਲਾਫ਼ ਸੀ। ਇਹ ਬਦਕਿਸਮਤੀ ਦੀ ਗੱਲ ਹੈ ਕਿ ਤੁਸੀਂ ਨਹਿਰੂਵਾਦੀ ਧਰਮ ਨਿਰਪੱਖਤਾ ਨੂੰ ਨਹੀਂ ਸਮਝ ਸਕੇ। ਕਈ ਲੋਕ ਕਾਂਗਰਸ ਦੇ ਅੰਤ ਦੀ ਭਵਿੱਖਬਾਣੀ ਕਰਦੇ ਰਹੇ ਅਤੇ ਜਾਂਦੇ ਰਹੇ। ਤੁਸੀਂ ਵੀ ਲੰਮੀ ਕਤਾਰ ਵਿੱਚ ਖੜ੍ਹੇ ਹੋ ਜਾਵੋ ਅਤੇ ਉਡੀਕ ਕਰਦੇ ਰਹੋ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×