ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਸ਼ਾ ਟਰੱਸਟ ਨੇ ਸੁਹਾਗਣਾਂ ਨਾਲ ਮਨਾਇਆ ਕਰਵਾ ਚੌਥ

07:02 AM Oct 21, 2024 IST
ਔਰਤਾਂ ਦਾ ਸਨਮਾਨ ਕਰਦੇ ਹੋਏ ਦਿਸ਼ਾ ਟਰੱਸਟ ਦੇ ਨੁਮਾਇੰਦੇ।

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 20 ਅਕਤੂਬਰ
ਸੰਸਥਾ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਵੱਲੋਂ ਸੁਹਾਗਣਾਂ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ। ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਵਿੱਚ ਮੁਹਾਲੀ ਸਣੇ ਟਰਾਈਸਿਟੀ ਦੀਆਂ ਵੱਡੀ ਗਿਣਤੀ ਔਰਤਾਂ ਨੇ ਭਾਗ ਲਿਆ। ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਪਰਿਵਾਰ ’ਚੋਂ ਮੈਡਮ ਖ਼ੁਸ਼ਬੂ ਅਤੇ ਰੂਪਾਂਜਲੀ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਜ ਸੇਵੀ ਜਗਜੀਤ ਕੌਰ ਕਾਹਲੋਂ ਤੇ ਨਵਦੀਪ ਕੌਰ ਵਿਸ਼ੇਸ਼ ਮਹਿਮਾਨ ਸਨ।
ਇਸ ਦੌਰਾਨ ਹਰਸਿਮਰਤ ਕੌਰ ਕਾਹਲੋਂ ਨੇ ਸ੍ਰੀਮਤੀ ਕਰਵਾ ਚੌਥ ਦਾ ਟਾਈਟਲ ਜਿੱਤਿਆ ਜਦੋਂਕਿ ਸਰਬਜੀਤ ਕੌਰ ਸੀਰਤ ਨੇ ਸੈਕਿੰਡ ਰਨਰਅੱਪ ਅਤੇ ਰੁਚੀ ਕਥੂਰੀਆ ਤੇ ਨਵਜੀਤ ਨਵੀ ਨੇ ਥਰਡ ਰਨਰਅੱਪ ਦਾ ਖ਼ਿਤਾਬ ਹਾਸਲ ਕੀਤਾ।
ਅਖੀਰ ਵਿੱਚ ਸੰਸਥਾ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਔਰਤਾਂ ਨੂੰ ਕਰਵਾ ਚੌਥ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਟਰੱਸਟ ਵੱਲੋਂ 21 ਔਰਤਾਂ ਦਾ ਸਨਮਾਨ ਕੀਤਾ ਗਿਆ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਵਿੱਚ ਅੱਜ ਕਰਵਾ ਚੌਥ ਸੁਹਾਗਣਾਂ ਸਣੇ ਹੋਰਨਾਂ ਬੀਬੀਆਂ ਵੱਲੋਂ ਸ਼ੌਕ ਨਾਲ ਮਨਾਇਆ ਗਿਆ। ਡਾ. ਬਲਜਿੰਦਰ ਕੌਰ ਮਾਵੀ, ਸੋਨੀਆ ਆਦਿ ਨੇ ਦੱਸਿਆ ਕਿ ਔਰਤਾਂ ਨੇ ਅੱਜ ਤੜਕੇ ਤੋਂ ਰੱਖੇ ਵਰਤ ਸ਼ਾਮ ਵੇਲੇ ਖੋਲ੍ਹੇ ਗਏ।

Advertisement

Advertisement