ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੇਂ ਪ੍ਰਧਾਨ ਦੀ ਨਿਯੁਕਤੀ ਬਾਰੇ ਭਾਜਪਾ-ਆਰਐੱਸਐੱਸ ’ਚ ਮਤਭੇਦਾਂ ਦੇ ਚਰਚੇ

06:35 AM May 23, 2024 IST

* ਨੱਢਾ ਦੀ ਭਾਜਪਾ-ਆਰਐੱਸਐੈੱਸ ਬਾਰੇ ਟਿੱਪਣੀ ਮਗਰੋਂ ਲੱਗ ਰਹੇ ਨੇ ਕਿਆਫ਼ੇ
* ਦਰਕਿਨਾਰ ਹੋਇਆ ਮਹਿਸੂਸ ਕਰ ਰਿਹੈ ਰਾਸ਼ਟਰੀ ਸਵੈਮ ਸੇਵਕ ਸੰਘ
* ਸੰਘ ਦੇ ਖੱਟਰ ਦੀ ਥਾਂ ਗਡਕਰੀ ਦੇ ਹੱਕ ’ਚ ਹੋਣ ਦੀਆਂ ਕਨਸੋਆਂ

Advertisement

ਵਿਭਾ ਸ਼ਰਮਾ
ਚੰਡੀਗੜ੍ਹ, 22 ਮਈ
ਭਾਜਪਾ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਭਗਵਾ ਪਾਰਟੀ ਤੇ ਇਸ ਦੀ ਵਿਚਾਰਧਾਰਕ ਮਾਰਗਦਰਸ਼ਕ ਰਾਸ਼ਟਰੀ ਸਵੈਮਸੇਵਕ ਸੰਘ ਵਿਚਾਲੇ ਫੁੱਟ ਹੋਣ ਦੇ ਕਿਆਫ਼ੇ ਲੱਗ ਰਹੇ ਹਨ। ਇਹ ਅਟਕਲਾਂ ਭਾਜਪਾ ਪ੍ਰਧਾਨ ਜੇਪੀ ਨੱਢਾ ਦੀ ਟਿੱਪਣੀ ਕਿ ਪਾਰਟੀ ਉਸ ਸਮੇਂ ਵਿਕਸਿਤ ਹੋਈ ਹੈ ਜਦੋਂ ਇਸ ਨੂੰ ਆਰਐੱਸਐੇੱਸ ਦੀ ਲੋੜ ਸੀ ਅਤੇ ਹੁਣ ਇਹ ਆਪਣਾ ਕੰਮ ਚਲਾਉਣ ਦੇ ਸਮਰੱਥ ਹੈ, ਮਗਰੋਂ ਸ਼ੁਰੂ ਹੋਈਆਂ ਹਨ। ਨੱਢਾ ਮੁਤਾਬਕ ਭਾਜਪਾ ਦੀ ਮੂਲ ਸੰਸਥਾ ਆਰਐੈੱਸਐੱਸ ਇੱਕ ‘‘ਵਿਚਾਰਕ ਫਰੰਟ ਹੈ ਅਤੇ ਆਪਣਾ ਕੰਮ ਖ਼ੁਦ ਕਰਦਾ ਹੈ।’’
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਤੇ ਆਰਐੱਸਐੈੱਸ ਵਿਚਾਲੇ ਤਣਾਅਪੂਰਨ ਸਬੰਧਾਂ ਦੀ ਚਰਚਾ ਹੋ ਰਹੀ ਹੈ। ਸੰਘ ਦੇ ਆਗੂ ਹਮੇਸ਼ਾ ਕਹਿੰਦੇ ਰਹੇ ਹਨ ਕਿ ਆਰਐੱਸਐੈੱਸ ਇੱਕ ਸਿਆਸੀ ਦਲ ਨਹੀਂ ਹੈ ਬਲਕਿ ਰਾਸ਼ਟਰ ਨਿਰਮਾਣ ’ਚ ਸ਼ਾਮਲ ਇੱਕ ਸਮਾਜਿਕ -ਸੱਭਿਆਚਾਰਕ ਸੰਗਠਨ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਆਰਐੱਸਐੱਸ ਚੋਣਾਂ ’ਚ ਹਿੱਸਾ ਨਹੀਂ ਲੈਂਦਾ ਅਤੇ ਨਾ ਹੀ ਉਸ ਦੇ ਅਹੁਦੇਦਾਰਾਂ ਨੂੰ ਕਿਸੇ ਰਾਜਨੀਤਕ ਪਾਰਟੀ ’ਚ ਅਹੁਦੇਦਾਰ ਬਣਨਾ ਚਾਹੀਦਾ ਹੈ। ਹਾਲਾਂਕਿ ਸੰਘ ਰਾਸ਼ਟਰ ਨਿਰਮਾਣ ਲਈ ਕੰਮ ਕਰਨ ਦੀ ਇੱਛੁਕ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਕਰ ਸਕਦਾ ਹੈ। ਪਰ ਭਾਜਪਾ ਤੇ ਸੰਘ ਵਿਚਾਲੇ ਤਣਾਅਪੂਰਨ ਰਿਸ਼ਤਿਆਂ ਨੂੰ ਲੈ ਕੇ ਫਿਰ ਅਟਕਲਾਂ ਤੇਜ਼ ਹੋ ਗਈਆਂ ਹਨ ਤੇ ਦੋਵਾਂ ਧਿਰਾਂ ਦੇ ਨੇਤਾ ਇਨ੍ਹਾਂ ਨੂੰ ਨਕਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਅੰਦਰਲੇ ਸੂਤਰਾਂ ਦੇ ਕਹਿਣਾ ਹੈ ਕਿ ਇਹ ਚਰਚਾ ਲੋਕਾਂ ਚੋਣਾਂ ਦੇ ਪਹਿਲੇ ਪੰਜ ਪੜਾਵਾਂ ਦੌਰਾਨ ਘੱਟ ਮਤਦਾਨ ਨੂੰ ਲੈ ਕੇ ਹੋ ਰਹੀ ਹੈ ਅਤੇ ਭਾਜਪਾ ਦੇ ਅਗਲੇ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਵੀ ਮਤਭੇਦ ਹਨ। ਇਸ ਸਾਲ ਦੇ ਸ਼ੁਰੂ ’ਚ ਭਾਜਪਾ ਨੇ ਆਪਣੇ ਸੰਵਿਧਾਨ ’ਚ ਸੋਧ ਕਰਦਿਆਂ ਆਪਣੇ ਕੇਂਦਰੀ ਸੰਸਦੀ ਬੋਰਡ ਨੂੰ ਪ੍ਰਧਾਨ ਸਬੰਧੀ ਫ਼ੈਸਲੇ ਲੈਣ ਦੀ ਆਗਿਆ ਦੇ ਦਿੱਤੀ ਸੀ ਅਤੇ ਪਾਰਟੀ ਪ੍ਰਧਾਨ ਜੇਪੀ ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾ ਦਿੱਤਾ ਸੀ। ਹਾਲਾਂਕਿ ਸੰਘ ਦੀ ਰਣਨੀਤੀ ਜਨਤਕ ਤੌਰ ’ਤੇ ਅਜਿਹੀ ਕੋਈ ਗੱਲ ਆਖਣ ਦੀ ਨਹੀਂ ਹੈ ਜਿਸ ਨੂੰ ਰਾਜਨੀਤਕ ਜਾਂ ਭਾਜਪਾ ਦੇ ਕੰਮਾਂ ’ਚ ਦਖਲਅੰਦਾਜ਼ੀ ਮੰਨਿਆ ਜਾ ਸਕੇ ਪਰ ਸੂਤਰਾਂ ਮੁਤਾਬਕ ਇਹ (ਆਰਐੱਸਐੱਸ) ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਬਣਾਉਣ ਦੇ ਵਿਚਾਰ ਨਾਲ ਸਹਿਮਤ ਨਹੀਂ ਹੈ। ਸਪੱਸ਼ਟ ਤੌਰ ’ਤੇ ਉਸ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਂਅ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜੋ ਪਹਿਲਾਂ 2009 ਤੋਂ 2013 ਤੱਕ ਭਾਜਪਾ ਪ੍ਰਧਾਨ ਰਹਿ ਚੁੱਕੇ ਹਨ। ਇਸ ਦੌਰਾਨ ਭਾਜਪਾ ਨੇਤਾਵਾਂ ਨੇ ਚੱਲ ਰਹੇ ਵਿਵਾਦ ਨੂੰ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਪ੍ਰੇਸ਼ਾਨੀ ਪੈਦਾ ਕਰਨ ਵਾਲੀ ‘ਸ਼ਰਾਰਤ’ ਦੱਸਦਿਆਂ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਇਕਜੁੱਟ ਹਨ ਤੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਪਰ ਇਹ ਵੀ ਸਵਾਲ ਉਠ ਰਹੇ ਹਨ ਕੀ ਪ੍ਰਧਾਨ ਮੰਤਰੀ ਮੋਦੀ ਦੇ ਥਾਪੜੇ ਬਿਨਾਂ ਨੱਢਾ ਇੰਨੀ ਵਿਵਾਦਤ ਗੱਲ ਆਖ ਸਕਦੇ ਹਨ। ਜਦਕਿ ਕੁਝ ਰਿਪੋਰਟਾਂ ਮੁਤਾਬਕ ਮੋਦੀ ਇਹ ਦੱਸਣ ਲਈ ਸਹੀ ਸਮੇਂ ਦੀ ਉਡੀਕ ’ਚ ਹਨ ਕਿ ਅਸਲ ਵਿੱਚ ਨੱਢਾ ਨੇ ਕੀ ਆਖਿਆ ਹੈ। ਮੋਦੀ ਵੱਲੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਆਰਐੱਸਐੱਸ ਮੁਖੀ ਮੋਹਨ ਭਾਗਵਤ ਤੋਂ ਸਲਾਹ ਲੈਣ ਦੀਆਂ ਵੀ ਬਹੁਤ ਘੱਟ ਮਿਸਾਲਾਂ ਹਨ।

Advertisement
Advertisement