ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਚਾਇਤ ਦਿਵਸ ਸਬੰਧੀ ਵਿਚਾਰ ਚਰਚਾ

06:44 AM Apr 26, 2024 IST

ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 25 ਅਪਰੈਲ
ਪਿੰਡ ਬਚਾਓ, ਪੰਜਾਬ ਬਚਾਓ ਵੱਲੋਂ ਪੰਚਾਇਤ ਦਿਵਸ ’ਤੇ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਵਿਚਾਰ ਚਰਚਾ ਕੀਤੀ ਗਈ।
ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਸਿਆਸੀ ਚਿੰਤਕ ਹਮੀਰ ਸਿੰਘ, ਪ੍ਰੋ. ਜਗਮੋਹਨ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਅਤੇ ਪ੍ਰੋ. ਬਾਵਾ ਸਿੰਘ (ਸਾਬਕਾ ਚੇਅਰਮੈਨ ਘੱਟ ਗਿਣਤੀਆਂ ਕਮਿਸ਼ਨ) ਨੇ ਕਿਹਾ ਕਿ 1993 ਵਿੱਚ ਸੰਵਿਧਾਨ ਅੰਦਰ 73ਵੀਂ ਸੋਧ ਕਰ ਕੇ ਪੇਂਡੂ ਵਿਕਾਸ ਨਾਲ ਸਬੰਧਿਤ 29 ਵਿਭਾਗ ਅਤੇ ਉਨ੍ਹਾਂ ਅਦਾਰਿਆਂ ਨਾਲ ਸਬੰਧਿਤ ਵਿੱਤੀ ਅਧਿਕਾਰ ਪੰਚਾਇਤੀ ਰਾਜ ਸੰਸਥਾਵਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਸੀ ਪ੍ਰੰਤੂ ਸੰਵਿਧਾਨਕ ਸੋਧ ਹੋਣ ਦੇ ਬਾਵਜੂਦ 31 ਸਾਲਾਂ ’ਚ ਸਰਕਾਰਾਂ ਨੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਵਿਚਾਰ ਚਰਚਾ ਅੰਦਰ ਪ੍ਰਮੁੱਖ ਸਖਸ਼ੀਅਤਾਂ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਜਨਾਬ ਅਬਦੁੱਲ ਸ਼ਕੂਰ ਮਲੇਰਕੋਟਲਾ ਇਨਸਾਨ ਮੰਚ ਪੰਜਾਬ, ਕਰਨੈਲ ਸਿੰਘ ਜਖੇਪਲ, ਡਾ. ਅਮਰਜੀਤ ਸਿੰਘ ਮਾਨ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ, ਪ੍ਰਿੰਸੀਪਲ ਸੁਖਦੀਪ ਕੌਰ, ਤਜਿੰਦਰ ਸਿੰਘ ਮੋਹਾਲੀ, ਉਧਮ ਸਿੰਘ ਸੰਤੋਖਪੁਰਾ ਆਦਿ ਆਗੂਆਂ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ।

Advertisement

Advertisement
Advertisement