For the best experience, open
https://m.punjabitribuneonline.com
on your mobile browser.
Advertisement

ਲੋਕਧਾਰਾ ਭਾਈਚਾਰਾ ਫੈਡਰੇਸ਼ਨ ਵੱਲੋਂ ਲੋਕ ਕਲਾਵਾਂ ’ਤੇ ਵਿਚਾਰ ਗੋਸ਼ਟੀ

11:28 AM Apr 20, 2024 IST
ਲੋਕਧਾਰਾ ਭਾਈਚਾਰਾ ਫੈਡਰੇਸ਼ਨ ਵੱਲੋਂ ਲੋਕ ਕਲਾਵਾਂ ’ਤੇ ਵਿਚਾਰ ਗੋਸ਼ਟੀ
ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਕਲਾਕਾਰ ਪ੍ਰਬੰਧਕਾਂ ਨਾਲ। -ਫੋਟੋ: ਬੱਬੀ
Advertisement

ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 19 ਅਪਰੈਲ
ਲੋਕਧਾਰਾ ਭਾਈਚਾਰਾ ਫੈਡਰੇਸ਼ਨ ਪੰਜਾਬ ਅਤੇ ਪੰਜਾਬ ਆਰਟਸ ਇੰਟਰਨੈਸ਼ਨਲ ਵਲੋਂ ਗਿਆਨੀ ਦਲਜੀਤ ਸਿੰਘ ਯਾਦਗਾਰੀ ਪੰਜਾਬ ਆਰਟਸ ਇੰਟਰਨੈਸ਼ਨਲ ਭਵਨ ਪਿੰਡ ਜਟਾਣਾ ਵਿਖੇ ਪੰਜਾਬ ਦੀਆਂ ਲੋਕ ਕਲਾਵਾਂ ਅਤੇ ਲੋਕ ਨਾਚਾਂ ’ਤੇ ਵਿਚਾਰ ਗੋਸ਼ਟੀ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਫੈਡਰੇਸ਼ਨ ਦੇ ਮੁੱਖ ਸਲਾਹਕਾਰ ਅਤੇ ਪੰਜਾਬ ਆਰਟਸ ਇੰਟਰਨੈਸ਼ਨਲ ਦੇ ਡਾਇਰੈਕਟਰ ਡਾ. ਨਰਿੰਦਰ ਨਿੰਦੀ ਨੇ ਦੱਸਿਆ ਕਿ ਲੋਕਧਾਰਾ ਭਾਈਚਾਰਾ ਵਲੋਂ ਪੰਜਾਬ ਦੇ ਹਰ ਜ਼ਿਲ੍ਹੇ ਅੰਦਰ ਪੰਜਾਬ ਦੀਆਂ ਲੋਕ ਕਲਾਵਾਂ ਅਤੇ ਲੋਕ ਨਾਚਾਂ ਸਬੰਧੀ ਵਿਚਾਰ ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਦੀ ਸ਼ੁਰੂਆਤ ਪਿੰਡ ਜਟਾਣਾ ਤੋਂ ਕੀਤੀ ਗਈ ਹੈ।
ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਗੀਤਕਾਰ ਲਾਭ ਚਤਾਮਲੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਰਲੀਨ ਕੌਰ ਬਾਲਾ ਸ਼ਾਮਲ ਹੋਏ। ਇਸ ਮੌਕੇ ਪ੍ਰੀਤਮ ਸਿੰਘ ਰੁਪਾਲ, ਬਲਕਾਰ ਸਿੰਘ ਸਿੱਧੂ, ਲਾਭ ਚਤਾਮਲੀ, ਦਵਿੰਦਰ ਜੁਗਨੀ, ਨਿਮਰਤਪਾਲ ਕੌਰ, ਸੋਹਣ ਸਿੰਘ ਧਾਲੀਵਾਲ, ਬਲਵੀਰ ਸਿੰਘ ਜੰਡੂ, ਵੀਨਾ ਜੰਮੂ, ਕਮਲਜੀਤ ਢਿਲੋਂ, ਪ੍ਰਿੰਸੀਪਲ ਸਤਵੰਤ ਕੌਰ ਸ਼ਾਹੀ ਬੇਲਾ ਕਾਲਜ ਅਤੇ ਅਮਰਜੀਤ ਸਿੰਘ ਕੰਗ ਨੇ ਪੰਜਾਬੀ ਸੱਭਿਆਚਾਰ ਵਿਰਸੇ ਦੀ ਸਾਂਭ-ਸੰਭਾਲ, ਪਛਾਣ ਅਤੇ ਉੱਨਤੀ ਲਈ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਗਈ। ਇਸ ਤੋਂ ਬਾਅਦ ਸਭਿਆਚਾਰ ਪ੍ਰੋਗਰਾਮ ਦੌਰਾਨ ਲੋਕ ਗੀਤ ਪੇਸ਼ ਕੀਤੇ ਗਏ ਅਤੇ ਲਹੂ ਪੰਜਾਬ ਦਾ, ਗੂੰਜ ਗਦਰ ਦੀ ਨਾਟਕਾਂ ਦਾ ਪੇਸ਼ ਕੀਤੇ ਗਏ।
ਮੁਹਾਲੀ ਗੱਤਕਾ ਐਸੋਸੀਏਸ਼ਨ ਵੱਲੋਂ ਦਵਿੰਦਰ ਸਿੰਘ ਜੁਗਨੀ ਅਤੇ ਹਰਮਨ ਦੀ ਅਗਵਾਈ ਹੇਠ ਗੱਤਕੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪ੍ਰੋ ਆਰ ਸੀ ਢੰਡ, ਡਾ ਰਾਜਪਾਲ ਚੌਧਰੀ, ਸੁਖਪਾਲ ਸਿੰਘ, ਤਰਲੋਚਨ ਸਿੰਘ ਧਾਲੀਵਾਲ, ਨਰਿੰਦਰ ਨਾਰੰਗ, ਪ੍ਰਧਾਨ ਹਰਬੰਸ ਸਿੰਘ ਪ੍ਰਦੇਸੀ, ਗੁਰਦੇਵ ਸਿੰਘ ਅਤੇ ਤਰਨਜੀਤ ਸਿੰਘ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×