ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੇਸ ਰਾਜ ਛਾਜਲੀ ਦੀ ਪੁਸਤਕ ‘ਕਿੱਸਾ ਮੌਜੋੋ’ ’ਤੇ ਵਿਚਾਰ ਗੋਸ਼ਟੀ

07:20 AM Aug 30, 2024 IST
ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦੇ ਹੋਏ ਪ੍ਰੋਫੈਸਰ ਜਤਿੰਦਰ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਗਸਤ
ਦਲਿਤ ਮਨੁੱਖੀ ਅਧਿਕਾਰ ਸਭਾ ਪੰਜਾਬ ਵੱਲੋਂ ਮਾਸਟਰ ਦੇਸ ਰਾਜ ਛਾਜਲੀ ਵੱਲੋਂ ਰਚਿਤ ‘ਕਿੱਸਾ ਮੌਜੋ: ਕੰਮੀਆਂ ਦੀ ਘੜੰਮ ਚੌਧਰੀਆਂ ਨਾਲ ਟੱਕਰ’ ਉੱਤੇ ਵਿਚਾਰ ਗੋਸ਼ਟੀ ਪ੍ਰੋ. ਜਤਿੰਦਰ ਸਿੰਘ, ਬਹਾਲ ਸਿੰਘ, ਜਸਬੀਰ ਕੌਰ ਨੱਤ, ਗੁਰਪ੍ਰੀਤ ਸਿੰਘ ਰੂੜੇਕੇ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਆਗੂ ਬਹਾਲ ਸਿੰਘ ਬੇਨੜਾ ਨੇ ‘ਕਿੱਸਾ ਮੌਜੋ’ ਦੇ ਪਿਛੋਕੜ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਬੇਸ਼ੱਕ ਅੱਜ ਅਸੀਂ 21ਵੀਂ ਸਦੀ ਵਿੱਚ ਰਹਿ ਰਹੇ ਹਾਂ, ਪਰ ਪੰਜਾਬ ਦੇ ਪਿੰਡਾਂ ਦੀ ਦਲਿਤ ਗ਼ਰੀਬ ਜਾਤੀ ਵਿਤਕਰੇ ਤੇ ਦਾਬੇ ਹੇਠ ਜ਼ਿੰਦਗੀ ਬਸਰ ਕਰ ਰਹੀ ਹੈ। ਪ੍ਰੋਫ਼ੈਸਰ ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਜਮਾਤ ਦੇ ਨਾਲ-ਨਾਲ ਜਾਤ ਦਾ ਸਵਾਲ ਵੀ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਸਭਾ ਦੇ ਨਾਮ ਅੱਗੇ ‘ਦਲਿਤ’ ਸ਼ਬਦ ਲਾਉਣਾ ਨਿਵੇਕਲਾ ਕਦਮ ਹੈ, ਇਸ ਪਲੇਟਫਾਰਮ ਤੋਂ ਖੜ੍ਹ ਕੇ ਜਾਤੀ ਆਧਾਰਤ ਵਿਤਕਰੇ ਤੇ ਦਾਬੇ ਖਿਲਾਫ਼ ਬੇਬਾਕੀ ਨਾਲ ਗੱਲ ਰੱਖੀ ਜਾਣੀ ਚਾਹੀਦੀ ਹੈ।
ਕਿੱਸਾਕਾਰ ਮਾਸਟਰ ਦੇਸਰਾਜ ਛਾਜਲੀ ਨੇ ਕਿਹਾ ਕਿ ਇਹ ਕਿੱਸਾ ਦਲਿਤਾਂ ਦੇ ਕਿਸੇ ਅੰਦੋਲਨ ਬਾਰੇ ਅਜਿਹੀ ਪਹਿਲੀ ਮੁਕੰਮਲ ਰਚਨਾ ਹੈ। ਗੋਸ਼ਟੀ ਦਾ ਸੰਚਾਲਨ ਸਭਾ ਦੇ ਆਗੂ ਮਾਸਟਰ ਪਰਮਿੰਦਰ ਸਿੰਘ ਨੇ ਕੀਤਾ।
ਇਸ ਮੌਕੇ ਕਾਮਰੇਡ ਨਛੱਤਰ ਸਿੰਘ ਖੀਵਾ, ਰਾਜਵਿੰਦਰ ਸਿੰਘ ਰਾਣਾ, ਸੁਰਿੰਦਰਪਾਲ ਸ਼ਰਮਾ, ਸੁਖਦਰਸ਼ਨ ਨੱਤ, ਜਸਵੰਤ ਸਿੰਘ, ਡਾ. ਸੁਰਿੰਦਰ ਸਿੰਘ, ਚਮਕੌਰ ਸਿੰਘ, ਮਾਸਟਰ ਜਸਵੀਰ ਸਿੰਘ, ਹੰਸਾ ਸਿੰਘ ਡੇਲੂਆਣਾ, ਗੁਰਸੇਵਕ ਸਿੰਘ, ਹਰਭਗਵਾਨ ਭੀਖੀ, ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਪ੍ਰਧਾਨ ਜਗਰਾਜ ਟੱਲੇਵਾਲ, ਰਾਜਵਿੰਦਰ ਮੀਰ, ਭੋਲਾ ਸਿੰਘ ਸਮਾਓਂ, ਸੁਖਜੀਤ ਰਾਮਾਂਨੰਦੀ, ਐਡਵੋਕੇਟ ਅਮਰਜੀਤ ਸਿੰਘ, ਜਸਵਿੰਦਰ ਬਠੂਹਾ, ਸੱਤਪਾਲ ਦੋਧੀ, ਅਜਮੇਰ ਅਕਲੀਆ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।

Advertisement

Advertisement