For the best experience, open
https://m.punjabitribuneonline.com
on your mobile browser.
Advertisement

ਅਜਮੇਰ ਸਿੱਧੂ ਦੀਆਂ ਪੁਸਤਕਾਂ ’ਤੇ ਵਿਚਾਰ ਗੋਸ਼ਟੀ

07:02 AM Oct 01, 2024 IST
ਅਜਮੇਰ ਸਿੱਧੂ ਦੀਆਂ ਪੁਸਤਕਾਂ ’ਤੇ ਵਿਚਾਰ ਗੋਸ਼ਟੀ
ਪ੍ਰਧਾਨਗੀ ਭਾਸ਼ਣ ਕਰਦੇ ਹੋਏ ਦਰਸ਼ਨ ਸਿੰਘ ਖੱਟਕੜ। ਫੋਟੋ: ਲਾਜਵੰਤ
Advertisement

ਪੱਤਰ ਪ੍ਰੇਰਕ
ਨਵਾਂਸ਼ਹਿਰ, 30 ਸਤੰਬਰ
ਦੋਆਬਾ ਸਾਹਿਤ ਸਭਾ ਨਵਾਂਸ਼ਹਿਰ ਅਤੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵੱਲੋਂ ਦੋਆਬਾ ਸਾਹਿਤ ਸਭਾ ਨਵਾਂਸ਼ਹਿਰ ਦੇ ਸਾਬਕਾ ਪ੍ਰਧਾਨ ਸੁਰਜੀਤ ਕਰੜਾ, ਬਹੁਪੱਖੀ ਸ਼ਖ਼ਸੀਅਤ ਹਰਬੰਸ ਹੀਓਂ ਅਤੇ ਸ਼ਾਇਰ ਇਕਬਾਲ ਖਾਨ ਦੀ ਯਾਦ ਵਿੱਚ ਅੱਜ ਪੁਸਤਕ ਗੋਸ਼ਟੀ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
ਸਮਾਗਮ ਵਿੱਚ ਕੇਵਲ ਰਾਮ ਨਵਾਂਸ਼ਹਿਰ ਵੱਲੋਂ ਸੰਪਾਦਿਤ ਪੁਸਤਕ ਅਜਮੇਰ ਸਿੱਧੂ ਦਾ ਕਹਾਣੀ ਜਗਤ ਵਿਭਿੰਨ ਪਾਸਾਰ ਬਾਰੇ ਪ੍ਰੋਫੈਸਰ ਭਜਨ ਸਿੰਘ ਨੇ ਪਰਚਾ ਪੜਿ੍ਹਆ, ਸ਼ਾਇਰ ਕੁਲਵਿੰਦਰ ਕੁੱਲਾ, ਕੇਵਲ ਰਾਮ ਨਵਾਂਸ਼ਹਿਰ ਅਤੇ ਹਰਬੰਸ ਹੀਓਂ ਦੀ ਧਰਮ ਪਤਨੀ ਕਮਲਜੀਤ ਕੌਰ ਹੀਓਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ ਦਰਵਾਜ਼ੇ ਸਾਹਿਤਕ ਸਰਗਰਮੀਆਂ ਲਈ ਹਮੇਸ਼ਾਂ ਖੁੱਲ੍ਹੇ ਹਨ।
ਖਾਲਸਾ ਕਾਲਜ ਮਾਹਿਲਪੁਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜੇ.ਬੀ ਸੇਖੋਂ ਨੇ ਅਜਮੇਰ ਸਿੱਧੂ ਦੀਆਂ ਪੁਸਤਕਾਂ ਉੱਤੇ ਚਾਨਣਾ ਪਾਇਆ। ਸਮਾਗਮ ਦੀ ਪ੍ਰਧਾਨਗੀ ਦਰਸ਼ਨ ਸਿੰਘ ਖੱਟਕੜ, ਪ੍ਰੋਫੈਸਰ ਮਹਿੰਦਰ ਸਿੰਘ ਬਣਵੈਤ, ਬਲਦੇਵ ਸਿੰਘ ਢੀਂਡਸਾ, ਡਾ. ਜੇ.ਬੀ.ਸੇਖੋਂ ਅਤੇ ਕਮਲਜੀਤ ਕੌਰ ਹੀਓਂ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਰਾਹੀਂ ਦਰਸ਼ਨ ਸਿੰਘ ਖੱਟਕੜ ਨੇ ਸਾਹਿਤਕਾਰਾਂ ਨੂੰ ਸਾਹਿਤ ਰਾਹੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਸਭਾ ਵੱਲੋਂ ਕੁਲਵਿੰਦਰ ਕੁੱਲਾ ਅਤੇ ਕੇਵਲ ਰਾਮ ਨਵਾਂਸ਼ਹਿਰ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੁਲਵਿੰਦਰ ਕੁੱਲਾ ਦਾ ਗ਼ਜ਼ਲ ਸੰਗ੍ਰਹਿ ‘ਰਣ ਤੋਂ ਤਾਜ ਤੱਕ’ ਵੀ ਰਿਲੀਜ਼ ਕੀਤਾ ਗਿਆ। ਸੁਰਜੀਤ ਕਰੜਾ, ਇਕਬਾਲ ਖਾਨ ਅਤੇ ਹਰਬੰਸ ਹੀਓਂ ਬਾਰੇ ਜਸਬੀਰ ਦੀਪ, ਅਜਮੇਰ ਸਿੱਧੂ ਨੇ ਜਾਣਕਾਰੀ ਸਾਂਝੀ ਕੀਤੀ।

Advertisement

Advertisement
Advertisement
Author Image

sukhwinder singh

View all posts

Advertisement