ਡਿਜੀਟਲ ਯੁੱਗ ਵਿੱਚ ਵਪਾਰ ਨੂੰ ਬਦਲਣ ’ਤੇ ਚਰਚਾ
ਐੱਸਏਐੱਸ ਨਗਰ (ਮੁਹਾਲੀ):
ਨੈਸ਼ਨਲ ਇੰਸਟੀਚਿਊਟ ਆਫ ਪਰਸੋਨਲ ਮੈਨੇਜਮੈਂਟ (ਐਨਆਈਪੀਐਮ) ਪੰਜਾਬ ਚੈਪਟਰ, ਐਮਿਟੀ ਸਕੂਲ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ, ਐਮਿਟੀ ਯੂਨੀਵਰਸਿਟੀ ਪੰਜਾਬ ਦੇ ਸਹਿਯੋਗ ਨਾਲ ‘ਐਜਾਇਲ ਐਚਆਰ-ਡਿਜੀਟਲ ਯੁੱਗ ਵਿੱਚ ਵਪਾਰ ਨੂੰ ਬਦਲਣ, ਪ੍ਰਤਿਭਾ ਅਤੇ ਟੈਕਨਾਲੋਜੀ ਦਾ ਲਾਭ ਉਠਾਉਣਾ’ ਵਿਸ਼ੇ ’ਤੇ ਉੱਤਰੀ ਖੇਤਰ ਦੀ ਕਾਨਫਰੰਸ ਕਰਵਾਈ ਗਈ। ਇਸ ਮੌਕੇ ਉਦਯੋਗਪਤੀਆਂ, ਪੀਡਬਲਿਊਸੀ, ਯੂਨੀਪਾਰਟ ਗਰੁੱਪ, ਐਚਸੀਐਲ, ਸ਼ਨਾਈਡਰ ਇਲੈਕਟ੍ਰਿਕ, ਅਤੇ ਮਹਿੰਦਰਾ ਐਂਡ ਮਹਿੰਦਰਾ ਵਰਗੀਆਂ ਪ੍ਰਮੁੱਖ ਸੰਸਥਾਵਾਂ ਦੇ ਕਾਰਪੋਰੇਟ ਐਗਜ਼ੈਕਟਿਵਜ਼, ਅਕਾਦਮਿਕ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਦੇ ਨਾਲ ਇਸ ਬਾਰੇ ਸਾਰਥਿਕ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕੀਤਾ ਗਿਆ। ਉਦਘਾਟਨੀ ਸੈਸ਼ਨ ਵਿੱਚ ਐੱਨਆਈਪੀਐੱਮ ਦੇ ਕੌਮੀ ਪ੍ਰਧਾਨ ਡਾ. ਐੱਮਐੱਚ ਰਾਜਾ ਮੁੱਖ ਮਹਿਮਾਨ ਸਨ ਜਦੋਂਕਿ ਚੈਪਟਰ ਚੇਅਰਮੈਨ ਰਵਿੰਦਰ ਚੱਢਾ, ਉੱਤਰ ਖੇਤਰ ਦੇ ਮੀਤ ਪ੍ਰਧਾਨ ਐਸ.ਪੀ. ਬਾਂਸਲ ਸਮੇਤ ਹੋਰ ਕਈ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਆਰਕੇ ਕੋਹਲੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। -ਪੱਤਰ ਪ੍ਰੇਰਕ