ਚੁਣੌਤੀਆਂ ਦੇ ਹੱਲ ’ਚ ਕੰਪਿਊਟਰ ਦੀ ਭੂਮਿਕਾ ’ਤੇ ਚਰਚਾ
ਫ਼ਤਹਿਗੜ੍ਹ ਸਾਹਿਬ:
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਨੇ ਇੰਸਟੀਟਿਊਸ਼ਨ ਆਫ ਇੰਜਨੀਅਰ ਪੰਜਾਬ ਅਤੇ ਚੰਡੀਗੜ੍ਹ ਦੇ ਸਹਿਯੋਗ ਨਾਲ ‘ਇੰਜਨੀਅਰਿੰਗ ਅਤੇ ਤਕਨਾਲੋਜੀ ਵਿੱਚ ਮੌਜੂਦਾ ਚੁਣੌਤੀਆਂ ਲਈ ਟਿਕਾਊ ਅਤੇ ਨਵੀਨਤਮ ਹੱਲਾਂ ਵਿੱਚ ਕੰਪਿਊਟਰ ਦੀ ਭੂਮਿਕਾ’ ਵਿਸ਼ੇ ’ਤੇ ਦੋ ਰੋਜ਼ਾ ਸੈਮੀਨਾਰ ਕਰਵਾਇਆ। ਉਦਘਾਟਨ ਸੈਸ਼ਨ ਆਈਈਆਈ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੇ ਚੇਅਰਮੈਨ ਡਾ. ਬਲਜੀਤ ਸਿੰਘ ਖਹਿਰਾ ਦੇ ਭਾਸ਼ਣ ਨਾਲ ਹੋਇਆ। ਵਾਈਸ ਪ੍ਰੈਜ਼ੀਡੈਂਟ ਆਈਈਆਈ ਇੰਜ. ਐੱਸਐੱਸ ਮੁੰਡੀ ਨੇ ਵੀ ਵਿਚਾਰ ਪੇਸ਼ ਕੀਤੇ। ਕਨਵੀਨਰ ਡਾ. ਜਤਿੰਦਰ ਸਿੰਘ ਸੈਣੀ ਨੇ ਮੁੱਖ ਵਿਸ਼ਿਆਂ ’ਤੇ ਰੌਸ਼ਨੀ ਪਾਈ। ਕਾਲਜ ਪ੍ਰਿੰਸੀਪਲ, ਡਾ. ਲਖਵੀਰ ਸਿੰਘ ਨੇ ਕਿਹਾ ਕਿ ਸੈਮੀਨਾਰ ਦਾ ਮੁੱਖ ਉਦੇਸ਼ ਇੰਜਨੀਅਰਿੰਗ ਦੇ ਖੇਤਰ ਵਿੱਚ ਟਿਕਾਊ ਨਵੀਨਤਮ ਹੱਲਾਂ ’ਤੇ ਚਰਚਾ ਕਰਨਾ ਹੈ। ਇਸ ਮੌਕੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਪ੍ਰੋਫੈਸਰ ਡਾ.ਪ੍ਰਮਿੰਦਰ ਸਿੰਘ, ਪ੍ਰੋ. (ਡਾ.) ਟੀਐੱਸ ਕਮਲ, ਡਾ. ਕਿਰਨਪ੍ਰੀਤ ਕੌਰ ਅਤੇ ਇੰਜ. ਕਰਨੈਲ ਸਿੰਘ ਆਦਿ ਨੇ ਸ਼ਿਰਕਤ ਕੀਤੀ। ਡਾ. ਮਨਪ੍ਰੀਤ ਕੌਰ ਨੇ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ