ਕਾਵਿ ਸੰਗ੍ਰਹਿ ‘ਓਨਾ ਬਹੁਤ ਸੀ...’ ਉੱਤੇ ਚਰਚਾ
ਚੰਡੀਗੜ੍ਹ:
ਸਾਹਿਤ ਚਿੰਤਨ ਚੰਡੀਗੜ੍ਹ ਨੇ ਸੈਕਟਰ-20 ਸਥਿਤ ਕਾਮਰੇਡ ਭਾਗ ਸਿੰਘ ਸੱਜਣ ਮੈਮੋਰੀਅਲ ਟਰੱਸਟ ਵਿੱਚ ਜੰਗ ਬਹਾਦਰ ਗੋਇਲ ਦੀ ਪ੍ਰਧਾਨਗੀ ਹੇਠ ਮਾਸਿਕ ਇਕੱਤਰਤਾ ਕੀਤੀ। ਇਸ ਦੌਰਾਨ ਗੁਲ ਚੌਹਾਨ ਦੇ ਨਵੇਂ ਕਾਵਿ ਸੰਗ੍ਰਹਿ ‘ਓਨਾ ਬਹੁਤ ਸੀ...’ ’ਤੇ ਵਿਚਾਰ-ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਗੁਲ ਵਰਗਾ ਕੋਈ ਨਹੀਂ, ਇਹ ਕਿਸੇ ਵਰਗਾ ਨਹੀਂ। ਕਵੀ ਨੇ ਵੱਖਰੀ ਸੁਰ, ਸੰਵੇਦਨਾ ਤੇ ਮੁਹਾਵਰੇ ਨਾਲ ਕਵਿਤਾਵਾਂ ਲਿਖੀਆਂ ਹਨ। ਇਸ ਪੁਸਤਕ ਵਿੱਚ ਕਵੀ ਬਿਮਾਰੀ ਨੂੰ ਵੀ ਤਿਉਹਾਰ ਵਾਂਗ ਵੇਖਦਾ ਹੈ। ਸਧਾਰਨ ਚੀਜ਼ਾਂ ਨੂੰ ਅਸਧਾਰਨ ਬਣਾ ਦਿੰਦਾ ਹੈ। ਇਸ ਮੌਕੇ ਡਾ. ਤੇਜਿੰਦਰ ਸਿੰਘ, ਪਰਮਿੰਦਰ ਸਿੰਘ ਗਿੱਲ, ਡਾ. ਜਸਪਾਲ ਸਿੰਘ, ਸ੍ਰੀਮਤੀ ਮਾਧਵੀ ਕਟਾਰੀਆ, ਅਸ਼ੋਕ ਕੁਮਾਰ ਬੱਤਰਾ, ਡਾ. ਚਰਨਜੀਤ ਕੌਰ, ਸੱਜਣ ਸਿੰਘ, ਗੁਰਜਿੰਦਰ ਸਿੰਘ ਬੜਾਣਾ, ਪਰਮਜੀਤ ਸਿੰਘ, ਪ੍ਰਿੰ. ਮੋਹਨ ਲਾਲ ਰਾਹੀ, ਸੁਖਦੇਵ ਸਿੰਘ, ਬਲਬੀਰ ਸਿੰਘ ਸੈਣੀ, ਵਿਨੋਦ ਕੁਮਾਰ, ਗੁਰਦੀਪ ਸਿੰਘ, ਸੁਰਜੀਤ ਯਾਦਵ, ਡਾ. ਜਗਦੀਸ਼ ਚੰਦਰ ਸਮੇਤ ਹੋਰਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। -ਟਨਸ