ਕਾਵਿ-ਪੁਸਤਕ ‘ਜ਼ਿੰਦਗੀ ਦੇ ਵਰਕੇ’ ’ਤੇ ਵਿਚਾਰ-ਚਰਚਾ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਤਿਸਰ, 5 ਨਵੰਬਰ
ਡਾ. ਸੁਰਿੰਦਰ ਕੌਰ ਸੰਧੂ ਦੀ ਕਾਵਿ-ਪੁਸਤਕ ‘ਜ਼ਿੰਦਗੀ ਦੇ ਵਰਕੇ’ ’ਤੇ ਵਿਚਾਰ-ਚਰਚਾ ਉੱਘੇ ਲੇਖਕਾਂ ਦੀ ਹਾਜ਼ਰੀ ’ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਤਿਸਰ ਵਿੱਚ ਕਰਵਾਈ ਗਈ। ਡਾ. ਮਨਜਿੰਦਰ ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਵਿੱਚ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੁਸਤਕ ਵਿਚਲੀ ਸ਼ਾਇਰੀ ਸਮਾਜ ਵਿੱਚ ਸਮੂਹਿਕ ਤੌਰ ’ਤੇ ਆਈ ਸੰਕਟਮਈ ਸਥਤਿੀ ਵਿੱਚ ਬੰਦੇ ਦੇ ਸਵਾਰਥੀ ਹੋਣ ਦੇ ਨਿਘਾਰ ਨੂੰ ਬਿਆਨ ਕਰਦੀ ਹੈ। ਇਸ ਤੋਂ ਬਾਅਦ ਆਈਪੀਐੱਸ ਡਾ. ਮਨਮੋਹਨ ਸਿੰਘ ਨੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਪੁਸਤਕ ਦੇਸ਼-ਵੰਡ ਤੋਂ ਲੈ ਕੇ ਕਰੋਨਾ ਕਾਲ ਤੱਕ ਫੈਲੇ ਹੋਏ ਲੰਮੇ ਕਾਲ-ਖੰਡ ਨੂੰ ਆਧਾਰ ਬਣਾ ਕੇ ਬਹੁ-ਆਯਾਮੀ ਜੀਵਨ ਅਨੁਭਵਾਂ ਨੂੰ ਪ੍ਰਸਤੁਤ ਕਰਦੀ ਹੈ। ਸਮਾਗਮ ਦੇ ਪ੍ਰਧਾਨਗੀ ਭਾਸ਼ਣ ਵਿੱਚ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਜੇਕਰ ਕੋਈ ਚੰਗੀ ਕਵਤਿਾ ਲਿਖ ਲੈਂਦਾ ਹੈ ਤਾਂ ਉਸ ਸਾਹਮਣੇ ਰਾਜਪਾਟ ਵੀ ਬੇਕਾਰ ਹੈ। ‘ਜ਼ਿੰਦਗੀ ਦੇ ਵਰਕੇ’ ਦੀ ਕਵਤਿਾ ਨੂੰ ਇਸ ਸ਼੍ਰੇਣੀ ਦੀ ਹੀ ਸ਼ਾਇਰੀ ਕਿਹਾ ਜਾ ਸਕਦਾ ਹੈ। ਇਸ ਪੁਸਤਕ ਦੇ ਸਿਰਲੇਖ ਵਿਚਲਾ ਬਹੁ-ਵਚਨੀ ਚਿਹਨ ਹੀ ਇਸ ਦੇ ਲੇਖਕ ਦੇ ਪ੍ਰੋੜ ਜੀਵਨ ਅਨੁਭਵ ਵੱਲ ਸੰਕੇਤ ਕਰਦਾ ਹੈ। ਇਸ ਉਪਰੰਤ ਡਾ. ਸੁਰਿੰਦਰ ਕੌਰ ਸੰਧੂ ਨੇ ਸਵੈ-ਕਥਨ ਦੇ ਅੰਤਰਗਤ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਕਵਤਿਾ ਨਵੀਸੀ ਦਾ ਸੁਭਾਗ 85 ਸਾਲ ਦੀ ਉਮਰ ਵਿੱਚ ਪ੍ਰਾਪਤ ਹੋਇਆ ਹੈ। ਇਸ ਲਈ ਉਹਨਾਂ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੀ ਸਮੁੱਚੀ ਜ਼ਿੰਦਗੀ ਦੇ ਅਨੁਭਵ ਨੂੰ ਕਵਤਿਾ ਦੇ ਮਾਧਿਅਮ ਰਾਹੀਂ ਪਾਠਕਾਂ ਤੱਕ ਪਹੁੰਚਾ ਸਕਣ।