ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਲਵਾ ਸਾਹਿਤ ਸਭਾ ਵੱਲੋਂ ਨਾਵਲ ‘ਮਨਹੁ ਕੁਸੁਧਾ ਕਾਲੀਆ’ ਉੱਤੇ ਗੋਸ਼ਟੀ

07:55 AM Jul 17, 2024 IST
ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਸਨਮਾਨ ਕਰਦੇ ਹੋਏ ਸਾਹਿਤ ਸਭਾ ਦੇ ਅਹੁਦੇਦਾਰ।

ਪੱਤਰ ਪ੍ਰੇਰਕ
ਟੱਲੇਵਾਲ, 16 ਜੁਲਾਈ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਦੌਰਾਨ ਲੇਖਕ ਯਾਦਵਿੰਦਰ ਸਿੰਘ ਭੁੱਲਰ ਦੇ ਨਾਵਲ ‘ਮਨਹੁ ਕੁਸੁਧਾ ਕਾਲੀਆ’ ਉਪਰ ਗੋਸ਼ਟੀ ਕਰਵਾਈ ਗਈ। ਇਸ ਦੌਰਾਨ ਪਰਚਾ ਪੜ੍ਹਦਿਆਂ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਇਸ ਨਾਵਲ ਵਿੱਚ ਸ੍ਰੀ ਭੁੱਲਰ ਨੇ ਸਮਾਜ ਦਾ ਕਰੂਰ ਯਥਾਰਥ ਪੇਸ਼ ਕੀਤਾ ਹੈ, ਕਿ ਕਿਵੇਂ ਲੋਕ ਅੰਧ-ਵਿਸ਼ਵਾਸੀ ਹੋ ਕੇ ਡੇਰਿਆਂ ਦੀ ਸ਼ਰਨ ਲੈਂਦੇ ਹਨ ਅਤੇ ਡੇਰੇਦਾਰ ਕਿਵੇਂ ਇਨ੍ਹਾਂ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਨਾਵਲਕਾਰ ਨੇ ਡੇਰੇਦਾਰਾਂ ਵੱਲੋਂ ਲੋਕਾਂ ਦੀਆਂ ਮਜਬੂਰੀਆਂ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਸਿਆਸੀ ਸਰਪ੍ਰਸਤੀ ਡਰਾਉਣ ਤੇ ਧਮਕਾਉਣ ਦਾ ਸੱਚ ਸਾਹਮਣੇ ਰੱਖਿਆ ਹੈ। ਪ੍ਰਸਿੱਧ ਆਲੋਚਕ ਨਿਰੰਜਨ ਬੋਹਾ ਨੇ ਕਿਹਾ ਕਿ ਸ੍ਰੀ ਭੁੱਲਰ ਨੇ ਮਾੜੇ ਡੇਰਾਵਾਦ ਵਿਰੁੱਧ ਜੋ ਬੀੜਾ ਚੁੱਕਿਆ ਹੈ, ਇਹ ਸ਼ਲਾਘਾਯੋਗ ਹੈ। ਭਾਰਤੀ ਸਾਹਿਤ ਅਕੈਡਮੀ ਦੇ ਮੈਂਬਰ ਤੇ ਪ੍ਰਸਿੱਧ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਨਾਵਲ ਜਿੱਥੇ ਡੇਰੇਵਾਦ ਦਾ ਪਾਜ ਉਘੇੜਨ ਦੇ ਨਾਲ-ਨਾਲ ਹੈ ਲੋਕਾਂ ਨੂੰ ਇਸ ਚੁੰਗਲ ’ਚੋਂ ਮੁਕਤ ਹੋਣ ਦਾ ਰਾਹ ਵੀ ਦੱਸਦਾ ਹੈ।
ਇਸ ਤੋਂ ਇਲਾਵਾ ਤੇਜਾ ਸਿੰਘ ਤਿਲਕ, ਮੇਘ ਰਾਜ ਮਿੱਤਰ, ਸਾਗਰ ਸਿੰਘ ਸਾਗਰ, ਦਰਸ਼ਨ ਸਿੰਘ ਗੁਰੂ, ਡਾ. ਰਾਮਪਾਲ ਸਿੰਘ, ਤੇਜਿੰਦਰ ਚੰਡਿਹੋਕ ਅਤੇ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਇਸ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਦੀ ਰਿਵਾਇਤ ਮੁਤਾਬਕ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਸਨਮਾਨ ਕੀਤਾ ਗਿਆ। ਅੰਤ ਸਮੇਂ ਵੱਖ-ਵਣਖ ਲੇਖਕਾਂ ਨੇ ਕਵੀ ਦਰਬਾਰ ਵਿੱਚ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।

Advertisement

Advertisement
Advertisement