ਨਾਵਲਕਾਰ ਰਾਮ ਸਰੂਪ ਰਿਖੀ ਦੀ ਸਾਹਿਤ ਸਿਰਜਣਾ ’ਤੇ ਚਰਚਾ
ਪੱਤਰ ਪ੍ਰੇਰਕ
ਸਮਰਾਲਾ, 28 ਅਗਸਤ
ਲੇਖਕ ਮੰਚ ਸਮਰਾਲਾ ਵੱਲੋਂ ਨਾਵਲਕਾਰ ਰਾਮ ਸਰੂਪ ਰਿਖੀ ਦੀ ਸਮੁੱਚੀ ਸਿਰਜਣਾ ਉਪਰ ਵਿਚਾਰ ਚਰਚਾ ਅਤੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਇਰ ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪ੍ਰਧਾਨ ਵਜੋਂ ਡਾ. ਹਰਿੰਦਰਜੀਤ ਸਿੰਘ ਕਲੇਰ, ਵਿਸ਼ੇਸ਼ ਮਹਿਮਾਨ ਵਜੋਂ ਡਾ. ਮਧੂ ਅਗਨੀਹੋਤਰੀ (ਕੈਨੇਡਾ), ਡਾ. ਪਰਮਿੰਦਰ ਸਿੰਘ ਬੈਨੀਪਾਲ ਅਤੇ ਸਰਦਾਰ ਪੰਛੀ ਸ਼ਾਮਲ ਹੋਏ। ਡਾ. ਬੈਨੀਪਾਲ ਨੇ ਕਿਹਾ ਕਿ ਰਾਮ ਸਰੂਪੀ ਰਿਖੀ ਸਮਰੱਥ, ਪ੍ਰਤਿਭਾਵਾਨ, ਬੇਬਾਕ, ਪੁਰਾਤਨ ਸੰਸਕ੍ਰਿਤੀ ਅਤੇ ਪ੍ਰਗਤੀਵਾਦੀ ਦ੍ਰਿਸ਼ਟੀ, ਵਿਚਾਰਧਾਰਕ ਦ੍ਰਿਸ਼ਟਤਾ, ਭਾਸ਼ਾ ਦੀ ਅਮੀਰੀ ਅਤੇ ਸ਼ੈਲੀ ਦੀ ਵਿਲੱਖਣਤਾ ਆਦਿ-ਮੀਰੀ ਗੁਣਾਂ ਨਾਲ ਭਰਪੂਰ ਹੈ। ਉਹ ਕਿਸੇ ਵਾਦ ਨਾਲ ਸਿੱਧੇ ਤੌਰ ’ਤੇ ਨਹੀਂ ਜੁੜਿਆ ਪਰ ਉਸ ਦੀ ਦ੍ਰਿਸ਼ਟੀ ਸਾਰੀਆਂ ਸਾਹਿਤਕ ਕ੍ਰਿਤਾਂ ਵਿੱਚ ਖੱਬੇ ਪੱਖੀ ਪਹੁੰਚ ਅਪਣਾ ਕੇ, ਮਾਨਵਵਾਦੀ ਵਿਵਸਥਾ ਦੀ ਸਥਾਪਨਾ ਕਰਨ ਵੱਲ ਰੁਚਿਤ ਹੈ। ਇਸ ਮੌਕੇ ਡਾ. ਚਰਨਜੀਤ ਕੌਰ ਸਿਰਸਾ, ਐਡਵੋਕੇਟ ਗੁਰਤੇਜ ਸਿੰਘ ਬਰਾੜ ਸਿਰਸਾ, ਡਾ. ਬਲਜੀਤ ਕੌਰ ਮਾਨਸਾ, ਡਾ. ਬਿਕਰਜੀਤ ਸਿੰਘ ਸਾਧੂਵਾਲ, ਪ੍ਰੋ. ਵੰਦਨਾ ਸੁਖੀਜਾ ਭਦੌੜ, ਗੁਰਬਖ਼ਸ਼ ਸਿੰਘ ਮੌਂਗਾ ਮੁਹਾਲੀ, ਪ੍ਰਿੰਸੀਪਲ ਉਰਮਿਲ ਮੌਂਗਾ ਨੇ ਚਰਚਾ ਕੀਤੀ।