For the best experience, open
https://m.punjabitribuneonline.com
on your mobile browser.
Advertisement

ਭਾਈ ਗੁਰਦਾਸ ਦੇ ਜੀਵਨ ਤੇ ਰਚਨਾਵਾਂ ’ਤੇ ਚਰਚਾ

11:16 AM Aug 18, 2024 IST
ਭਾਈ ਗੁਰਦਾਸ ਦੇ ਜੀਵਨ ਤੇ ਰਚਨਾਵਾਂ ’ਤੇ ਚਰਚਾ
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 17 ਅਗਸਤ
ਸੰਸਥਾ ਨਾਦ ਪ੍ਰਗਾਸੁ ਦੇ ਮੁੱਖ ਦਫ਼ਤਰ ਵਿਖੇ ਅੱਜ ਨਵੀਂ ਦਿੱਲੀ ਤੋਂ ਡਾ. ਨਵਨੀਤ ਕੌਰ ਨੇ ਗੁਰਬਾਣੀ ਪਰੰਪਰਾ ਅਤੇ ਭਾਈ ਗੁਰਦਾਸ ਰਚਿਤ ਸਾਹਿਤ ਦੇ ਕਾਵਿ-ਪ੍ਰਵਚਨ ਵਿਸ਼ੇ ’ਤੇ ਆਪਣਾ ਖੋਜ-ਪਰਚਾ ਪੇਸ਼ ਕੀਤਾ। ਉਨ੍ਹਾਂ ਆਪਣੇ ਪਰਚੇ ਦੀ ਸ਼ੁਰੂਆਤ ਭਾਈ ਗੁਰਦਾਸ ਜੀ ਦੇ ਜੀਵਨ ਅਤੇ ਸ਼ਖ਼ਸੀਅਤ ਤੋਂ ਕਰਦਿਆਂ ਕਿਹਾ ਕਿ ਸਿੱਖੀ ਵਿੱਚ ਭਾਈ ਗੁਰਦਾਸ ਜੀ ਦਾ ਨਿਵੇਕਲਾ ਸਥਾਨ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਅਤੇ ਪਹਿਲੇ ਸਿੱਖ ਵਿਆਖਿਆਕਾਰ ਹਨ। ਉਨ੍ਹਾਂ ਵਲੋਂ ਰਚਿਤ ਵਾਰਾਂ ਅਤੇ ਕਬਿਤ ਸਿੱਖ ਵਿਆਖਿਆਕਾਰੀ ਦੀਆਂ ਵੀ ਪਹਿਲੀਆਂ ਰਚਨਾਵਾਂ ਮੰਨੀਆਂ ਜਾ ਸਕਦੀਆਂ ਹਨ। ਉਨ੍ਹਾਂ ਭਾਰਤੀ ਗਿਆਨ ਪਰੰਪਰਾ ਅਤੇ ਸਾਮੀ ਧਰਮਾਂ ਵਿੱਚ ਵਿਆਖਿਆਕਾਰੀ ਦੇ ਯੋਗਦਾਨ ਸੰਬੰਧੀ ਤੁਲਨਾਤਮਕ ਅਧਿਐਨ ਕਰਦਿਆਂ ਕੁੱਝ ਮਹੱਤਵਪੂਰਨ ਨੁਕਤਿਆਂ ਨੂੰ ਸਰੋਤਿਆਂ ਸਾਹਮਣੇ ਪੇਸ਼ ਕੀਤਾ। ਭਾਸ਼ਣ ਤੋਂ ਬਾਅਦ ਪ੍ਰਸ਼ਨ-ਉੱਤਰ ਸ਼ੈਸ਼ਨ ਹੋਇਆ, ਜਿਸ ਵਿਚ ਉਨ੍ਹਾਂ ਨੂੰ ਭਾਈ ਗੁਰਦਾਸ ਜੀ ਦੇ ਵਾਰ ਸਾਹਿਤ, ਕਬਿਤ ਸਾਹਿਤ, ਗਿਆਨ-ਵਿਧੀਆਂ ਅਤੇ ਵਿਆਖਿਆਕਾਰੀ ਸੰਬੰਧੀ ਪ੍ਰਸ਼ਨ ਪੁੱਛੇ ਗਏ।
ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਹਰ ਪਰੰਪਰਾ ਤੋਂ ਉਸਦੇ ਮੌਲਿਕ ਗਿਆਨ ਦੀ ਮੰਗ ਕੀਤੀ ਜਾ ਰਹੀ ਹੈ, ਸਿੱਖ ਸਮਾਜ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੇ ਦਾਰਸ਼ਨਿਕ ਚਿੰਤਨ ਰਾਹੀਂ ਗਿਆਨ ਦੇ ਨਾਲ ਹੀ ਸਾਹਿਤ ਦੇ ਖੇਤਰ ਵਿੱਚ ਵੀ ਨਵੀਂਆਂ ਸੰਭਾਵਨਾਵਾਂ ਪੈਦਾ ਕਰ ਸਕਦਾ ਹੈ।

Advertisement

Advertisement
Advertisement
Author Image

Advertisement