ਪੀਡਬਲਿਊਡੀ ਦੇ ਸੇਵਾਮੁਕਤ ਇੰਜਨੀਅਰਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਚਰਚਾ
ਪੱਤਰ ਪ੍ਰੇਰਕ
ਪਠਾਨਕੋਟ, 24 ਦਸੰਬਰ
ਪੀਡਬਲਿਊਡੀ ਦੇ ਵੱਖ-ਵੱਖ ਵਿਭਾਗਾਂ ਤੋਂ ਸੇਵਾਮੁਕਤ ਹੋਏ ਇੰਜਨੀਅਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਉਪਰ ਵਿਚਾਰ ਕਰਨ ਲਈ ਪੰਜਾਬ ਸਟੇਟ ਫੋਰਮ ਆਫ਼ ਡਿਪਲੋਮਾ ਇੰਜਨੀਅਰਜ਼ ਐਸੋਸੀਏਸ਼ਨ ਦੀ ਇੱਕ ਮੀਟਿੰਗ ਸੂਬਾਈ ਪ੍ਰਧਾਨ ਸੁਖਵਿੰਦਰ ਬਾਂਗੋਵਾਣੀ ਅਤੇ ਰਣਜੀਤ ਧਾਲੀਵਾਲ ਜਨਰਲ ਸਕੱਤਰ ਦੀ ਅਗਵਾਈ ਵਿੱਚ ਸ਼ਾਹਪੁਰਕੰਢੀ ਟਾਊਨਸ਼ਿਪ ਵਿੱਚ ਐੱਸਡੀਓ ਕਲੱਬ ਵਿੱਚ ਹੋਈ। ਮੀਟਿੰਗ ਵਿੱਚ ਸਿੰਜਾਈ ਵਿਭਾਗ, ਜਨ ਸਿਹਤ ਵਿਭਾਗ, ਪੀਡਬਲਯੂਡੀ ਵਿਭਾਗ, ਮੰਡੀ ਬੋਰਡ, ਪੰਚਾਇਤ ਰਾਜ ਅਤੇ ਹੋਰ ਕਈ ਵਿਭਾਗਾਂ ਦੇ ਸੇਵਾਮੁਕਤ ਇੰਜਨੀਅਰਾਂ ਨੇ ਭਾਗ ਲਿਆ।
ਇਸ ਦੌਰਾਨ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਆਰਐੱਸਡੀ ਸਾਂਝਾ ਜ਼ੋਨ ਲਈ ਇੰਜਨੀਅਰ ਲਖਬੀਰ ਸਿੰਘ ਬੱਬੇਹਾਲੀ ਨੂੰ ਜੋਨ ਪ੍ਰਧਾਨ, ਇੰਜ. ਸੰਜੀਵ ਬਜਾਜ ਨੂੰ ਜਨਰਲ ਸਕੱਤਰ, ਅਨੂਪ ਸਿੰਘ ਮਾਂਗਟ, ਗੁਰਦਿਆਲ ਸਿੰਘ ਤੇ ਹਰੀਸ਼ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਜਨਕ ਰਾਜ, ਇੰਦਰਜੀਤ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਹਰਮੀਤ ਸਿੰਘ, ਪ੍ਰਵੀਨ ਕੁਮਾਰ ਤੇ ਕੇਵਲ ਸ਼ਰਮਾ ਨੂੰ ਸੰਗਠਨ ਸਕੱਤਰ, ਰਣਬੀਰ ਸਿੰਘ ਰਾਣਾ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਕੇਵਲ ਕ੍ਰਿਸ਼ਨ ਨੂੰ ਸਹਾਇਕ ਵਿੱਤ ਸਕੱਤਰ, ਹਰੀ ਸਿੰਘ ਪੁਰੇਵਾਲ, ਐੱਸ ਕੁਮਾਰ ਤੇ ਅਜੇ ਗੁਪਤਾ ਨੂੰ ਪ੍ਰੈੱਸ ਸਕੱਤਰ, ਕਿਸ਼ੋਰੀ ਲਾਲ ਐਡਵੋਕੇਟ ਨੂੰ ਕਾਨੂੰਨੀ ਸਹਾਕਾਰ, ਮਨਜੀਤ ਸਿੰਘ ਨੂੰ ਦਫਤਰੀ ਸਕੱਤਰ ਅਤੇ ਸੁਖਬੀਰ ਸਿੰਘ ਮੱਲੀ ਨੂੰ ਆਡਿਟ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਮਤਾ ਪਾਸ ਕਰ ਕੇ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਉਪਰ 2.59 ਗੁਣਾਂਕ ਦਾ ਫਾਰਮੂਲਾ ਲਗਾਇਆ ਜਾਵੇ ਤੇ 1 ਜਨਵਰੀ 2016 ਤੋਂ 30 ਜੂਨ 2021 ਤੱਕ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ, ਮੈਡੀਕਲ ਭੱਤਾ 2000 ਰੁਪਏ ਮਹੀਨਾ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬਾਗੋਵਾਣੀ ਨੇ ਦੱਸਿਆ ਕਿ 4 ਜਨਵਰੀ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਮੰਗਾਂ ਨੂੰ ਹੱਲ ਕਰਵਾਉਣ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ।