For the best experience, open
https://m.punjabitribuneonline.com
on your mobile browser.
Advertisement

ਪੁਸਤਕ ‘ਯਾਦਾਂ ਭਰੀ ਚੰਗੇਰ’ ’ਤੇ ਚਰਚਾ

07:14 AM Jul 22, 2024 IST
ਪੁਸਤਕ ‘ਯਾਦਾਂ ਭਰੀ ਚੰਗੇਰ’ ’ਤੇ ਚਰਚਾ
Advertisement

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 21 ਜੁਲਾਈ
ਸਾਹਿਤ ਸਭਾ ਸੁਨਾਮ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚ ਪਵਨ ਕੁਮਾਰ ਹੋਸੀ ਤੇ ਜਸਵੰਤ ਸਿੰਘ ਅਸਮਾਨੀ ਦੀ ਸਾਂਝੀ ਪ੍ਰਧਾਨਗੀ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਲੇਖਕ ਕਾਂਤਾ ਸ਼ਰਮਾ ਦੀ ਪੁਸਤਕ ‘ਯਾਦਾਂ ਭਰੀ ਚੰਗੇਰ’ ’ਤੇ ਵਿਚਾਰ ਚਰਚਾ ਕੀਤੀ ਗਈ। ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਸਭਾ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਕਾਂਤਾ ਸ਼ਰਮਾ ਦੀ ਇਹ ਪਲੇਠੀ ਪੁਸਤਕ ਹੈ। ਇਸ ਵਿੱਚ ਲੇਖਿਕਾ ਨੇ ਆਪਣੀ ਜ਼ਿੰਦਗੀ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਦਾ ਲੇਖਾ-ਜੋਖਾ ਕਰਦਿਆਂ ਆਪਣੇ ਅਨੁਭਵ ਦਾ ਉਹ ਨਿਚੋੜ ਪੇਸ਼ ਕੀਤਾ ਹੈ, ਜੋ ਜ਼ਿੰਦਗੀ ਨੂੰ ਜਾਣਨ ਅਤੇ ਮਾਣਨ ਦਾ ਬੋਧ ਪ੍ਰਦਾਨ ਕਰਦਾ ਹੈ। ਸਾਹਿਤ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਵੱਲੋਂ ਕਾਂਤਾ ਸ਼ਰਮਾ ਨੂੰ ਇੱਕ ਵਧੀਆ ਪੁਸਤਕ ਲਿਖਣ ਲਈ ਮੁਬਾਰਕਬਾਦ ਦਿੱਤੀ ਗਈ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ ਦੀ ਸਭਾ ਵਿੱਚ ਹੋਏ ਕਵੀ ਦਰਬਾਰ ਮੌਕੇ ਜਸਵੰਤ ਸਿੰਘ ਅਸਮਾਨੀ, ਜੰਗੀਰ ਸਿੰਘ ਰਤਨ, ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ, ਭੋਲਾ ਸਿੰਘ ਸੰਗਰਾਮੀ, ਸੁਲੱਖਣ ਸਿੰਘ ਨਿਰਾਲਾ, ਹਰਮੇਲ ਸਿੰਘ, ਮਿਲਖਾ ਸਿੰਘ ਸਨੇਹੀ, ਚਮਕੌਰ ਸਿੰਘ, ਪ੍ਰੀਤ ਗੋਰਖਾ ਬਖਸ਼ੀ ਵਾਲਾ, ਪਵਨ ਕੁਮਾਰ ਹੋਸੀ, ਬਲਜਿੰਦਰ ਈਲਵਾਲ ਆਦਿ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ।

Advertisement
Advertisement
Author Image

Advertisement