For the best experience, open
https://m.punjabitribuneonline.com
on your mobile browser.
Advertisement

ਪੁਸਤਕ ‘ਜੀਵਨ ਦਰਿਆ’ ਉੱਤੇ ਵਿਚਾਰ ਚਰਚਾ

09:49 AM May 08, 2024 IST
ਪੁਸਤਕ ‘ਜੀਵਨ ਦਰਿਆ’ ਉੱਤੇ ਵਿਚਾਰ ਚਰਚਾ
ਸੰਗਰੂਰ ਵਿੱਚ ਹੋਏ ਸਾਹਿਤਕ ਸਮਾਗਮ ਦੀ ਝਲਕ। ਫੋਟੋ: ਬਨਭੌਰੀ
Advertisement

ਖੇਤਰੀ ਪ੍ਰਤੀਨਿਧ
ਸੰਗਰੂਰ, 7 ਮਈ
ਪੰਜਾਬੀ ਸਾਹਿਤ ਸਭਾ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਅਨੋਖ ਸਿੰਘ ਵਿਰਕ ਦੀ ਪੁਸਤਕ ‘ਜੀਵਨ ਦਰਿਆ’ ਦਾ ਲੋਕ ਅਰਪਣ, ਵਿਚਾਰ-ਚਰਚਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਡਾ. ਨਰਵਿੰਦਰ ਸਿੰਘ ਕੌਸ਼ਲ ਦੀ ਪ੍ਰਧਾਨਗੀ ਵਿਚ ਹੋਏ ਇਸ ਸਮਾਗਮ ਵਿੱਚ ਕਰਨਲ ਦਇਆ ਸਿੰਘ ਤੌਰ ਮੁੱਖ ਮਹਿਮਾਨ ਅਤੇ ਡਾ. ਸਵਰਾਜ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਏਪੀ ਸਿੰਘ ਦੇ ਸ਼ਬਦ ਗਾਇਨ ਨਾਲ ਆਰੰਭ ਹੋਏ ਸਮਾਗਮ ਵਿੱਚ ਡਾ. ਸਵਰਾਜ ਸਿੰਘ ਨੇ ਕਿਹਾ ਕਿ ਪੁਸਤਕ ਜੀਵਨ ਦਰਿਆ ਨੂੰ ਘੋਖਣ ਉਪਰੰਤ ਸਾਹਮਣੇ ਆਉਂਦਾ ਹੈ ਕਿ ਇਸ ਵਿੱਚੋਂ ਮੁੱਖ ਤਿੰਨ ਪੱਖ ਉੱਭਰਦੇ ਹਨ ਹੇਰਵਾ, ਸੰਘਰਸ਼ ਅਤੇ ਪਰਵਾਸ। ਹੇਰਵਾ ਜਾਂ ਪੁਰਾਣੀਆਂ ਯਾਦਾਂ ਲੇਖਕ ਦੇ ਬਚਪਨ, ਜਵਾਨੀ ਅਤੇ ਪਰੌੜ ਅਵਸਥਾ ਦੇ ਪੰਜਾਬ ਦਾ ਚਿੱਤਰ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲੇਖਕ ਗ਼ੁਰਬਤ ਵਿੱਚੋਂ ਉੱਠ ਕੇ ਵੀ ਸੰਘਰਸ਼ ਕਰਕੇ ਸਮਾਜ ਵਿੱਚ ਸਤਿਕਾਰਤ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਹੁੰਦਾ ਹੈ। ਇਸ ਦੇ ਉਲਟ ਅੱਜ ਬਹੁਤ ਸਾਰੇ ਪੰਜਾਬੀ ਪੁਰਖਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਪਰਵਾਸ ਕਰ ਰਹੇ ਹਨ ਅਤੇ ਐਕਸਚੇਂਜ਼ ਰੇਟ ਕਾਰਨ ਉਹ ਚੰਗੇ ਪੈਸੇ ਵੀ ਕਮਾ ਰਹੇ ਹਨ। ਪਰਵਾਸ ਤੋਂ ਉਪਜੀ ਇਕਲਾਪੇ ਅਤੇ ਪਰਿਵਾਰਿਕ ਬਿਖੇਰ ਦੀ ਸੱਮਸਿਆ ਵੱਡੀ ਬਣਦੀ ਜਾ ਰਹੀ ਹੈ ਜਿਸ ਨੂੰ ਲੇਖਕ ਨੇ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।
ਮੁੱਖ ਵਕਤਾ ਡਾ. ਤੇਜਵੰਤ ਸਿੰਘ ਮਾਨ ਨੇ ਅਨੋਖ ਸਿੰਘ ਵਿਰਕ ਦੀ ਪੁਸਤਕ ਬਾਰੇ ਗੱਲ ਕਰਦਿਆਂ ਡਾ. ਸਵਰਾਜ ਸਿੰਘ ਦੀਆਂ ਧਾਰਨਾਵਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਜੀਵਨ ਦਰਿਆ ਪੁਸਤਕ ਨੂੰ ਇਕ ਦਸਤਾਵੇਜ਼ੀ ਪੁਸਤਕ ਦਾ ਖਿਤਾਬ ਦਿੱਤਾ। ਡਾ. ਜਗਦੀਪ ਕੌਰ ਅਤੇ ਜੋਗਿੰਦਰ ਕੌਰ ਅਗਨੀਹੋਤਰੀ ਨੇ ਆਪਣੇ ਪਰਚਿਆਂ ਵਿੱਚ ਪੁਸਤਕ ਦੇ ਸਿਧਾਂਤਕ ਪਹਿਲੂਆਂ ਨੂੰ ਉਜਾਗਰ ਕੀਤਾ। ਵਿਚਾਰ ਚਰਚਾ ਵਿੱਚ ਡਾ. ਚੂਹੜ ਸਿੰਘ, ਪ੍ਰੋ. ਮੀਤ ਖੱਟੜਾ, ਪਵਨ ਹਰਚੰਦਪੁਰੀ, ਡਾ. ਚੂਹੜ ਸਿੰਘ, ਡਾ. ਇਕਬਾਲ ਸਿੰਘ ਸਕਰੌਦੀ ਤੇ ਡਾ. ਭਗਵੰਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਗੁਰਨਾਮ ਸਿੰਘ ਨੇ ਬਾਖੂਬੀ ਮੰਚ ਸੰਚਾਲਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×