For the best experience, open
https://m.punjabitribuneonline.com
on your mobile browser.
Advertisement

ਕਾਲਜ ਵਿੱਚ ਪੁਸਤਕ ‘ਗਰਲਜ਼ ਹੋਸਟਲ’ ਉਤੇ ਵਿਚਾਰ ਗੋਸ਼ਟੀ

11:09 AM May 26, 2024 IST
ਕਾਲਜ ਵਿੱਚ ਪੁਸਤਕ ‘ਗਰਲਜ਼ ਹੋਸਟਲ’ ਉਤੇ ਵਿਚਾਰ ਗੋਸ਼ਟੀ
ਪੁਸਤਕ ’ਤੇ ਵਿਚਾਰ ਗੋਸ਼ਟੀ ਮੌਕੇ ਇਕੱਠੇ ਹੋਏ ਸਾਹਿਤਕਾਰ। ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਮਈ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵਿਮੈਨ, ਮਾਡਲ ਟਾਊਨ, ਵਿਖੇ ਮਨਦੀਪ ਔਲਖ ਦੀ ਪੁਸਤਕ ‘ਗਰਲਜ਼ ਹੋਸਟਲ’ ਬਾਰੇ ਵਿਚਾਰ ਗੋਸ਼ਟੀ ਕਰਵਾਈ ਗਈ। ਇਹ ਸਮਾਗਮ ਕਾਲਜ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਬੁੱਕ ਰੀਵਿਊ ਸੈਸ਼ਨ, ਸੰਵਾਦ-3 ਅਧੀਨ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਵਰਨਜੀਤ ਸਵੀ, ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਅਮਰਜੀਤ ਸਿੰਘ ਗਰੇਵਾਲ, ਕਾਲਜ ਦੇ ਜਨਰਲ ਸਕੱਤਰ ਗੁਰਵਿੰਦਰ ਸਿਘ ਸਰਨਾ ਅਤੇ ਲੇਖਿਕਾ ਮਨਦੀਪ ਔਲਖ ਸ਼ਾਮਲ ਸਨ। ਕਾਲਜ ਦੀ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਪੁਸਤਕ ਬਾਰੇ ਖੋਜ-ਪੱਤਰ ਪੇਸ਼ ਕਰਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਵਿਚਾਰ ਅਧੀਨ ਪੁਸਤਕ ਨਾਰੀ ਦੀ ਸੁਤੰਤਰ ਹੋਂਦ ਦੇ ਨਵੇਂ ਦਿਸਹੱਦਿਆਂ ਦੀ ਨਾਇਕਾ ਵਜੋਂ ਪਛਾਣ ਕਰਦੀ ਹੈ। ਡਾ. ਗੁਰਦੀਪ ਸਿੰਘ ਢਿੱਲੋਂ ਨੇ ਆਪਣੇ ਖੋਜ-ਪੱਤਰ ’ਚ ਕਿਹਾ ਕਿ ਮਨਦੀਪ ਔਲਖ ਨਵੇਂ ਆਯਾਮਾਂ ਤੋਂ ਕਾਵਿ ਸਮੱਗਰੀ ਫੜਦੀ ਹੈ ਤੇ ਕਲਾਤਮਕ ਤਰੀਕੇ ਨਾਲ ਪੇਸ਼ ਕਰਦੀ ਹੈ। ਸਵਰਨਜੀਤ ਸਵੀ ਨੇ ਕਿਹਾ ਕਿ ਮਨਦੀਪ ਦੀ ਕਵਿਤਾ ਇਕ ਸਹਿਜ ਜਿਉਣ ਵਿਧੀ ਹੈ। ਉਸ ਨੂੰ ਜ਼ਿੰਦਗੀ ਦੀ ਬੇਤਰਤੀਬੀ ਚੰਗੀ ਲੱਗਦੀ ਹੈ। ਅਮਰਜੀਤ ਗਰੇਵਾਲ ਨੇ ਕਿਹਾ ਕਿ ਸਾਨੂੰ ਦੇਖਣਾ ਪਵੇਗਾ ਕਿ ਔਰਤ ਮਰਦ ਦੇ ਵਿਰੋਧ ਵਿਚ ਆਜ਼ਾਦ ਹੋ ਗਈ ਜਾਂ ਇਨਸਾਨ ਸਮੁੱਚੇ ਤੌਰ ’ਤੇ ਆਜ਼ਾਦ ਹੋਵੇ। ਮਨਦੀਪ ਦੂਸਰੀ ਗੱਲ ਨੂੰ ਪਹਿਲ ਦਿੰਦੀ ਹੈ। ਡਾ. ਸਰਬਜੀਤ ਸਿੰਘ ਨੇ ਲਾਲ ਸਿੰਘ ਦਿਲ ਦੀ ਕਵਿਤਾ ‘ਮੈਨੂੰ ਪਿਆਰ ਕਰੇਂਦੀਏ ਪਰਜਾਤ ਕੁੜੀਏ’ ਦਾ ਹਵਾਲਾ ਦੇ ਕੇ ਔਰਤ ਦੀ ਇਕ ਵੱਖਰੀ ਅਨੁਭਵ ਦੀ ਕਵਿਤਾ ਨੂੰ ਮਨਦੀਪ ਦੀ ਕਵਿਤਾ ਨਾਲ ਜੋੜਿਆ। ਡਾ. ਪੰਧੇਰ ਨੇ ਕਿਹਾ ਕਿ ਅਕਾਡਮੀ ਅਜਿਹੀਆਂ ਗੋਸ਼ਟੀਆਂ ਕਰਵਾਉਦੀ ਰਹੇਗੀ ਤਾਂ ਕਿ ਸਾਡੇ ਸਮਾਜ ਵਿਚ ਵੀ ਸੰਵੇਦਨਾ ਨੂੰ ਸੰਜੀਵ ਤਰੀਕੇ ਨਾਲ ਕਾਇਮ ਰੱਖਿਆ ਜਾ ਸਕੇ। ਜਸਵੰਤ ਜ਼ਫ਼ਰ ਨੇ ਕਿਹਾ ਕਿ ਇਸ ਕਿਸਮ ਦੀਆਂ ਗੋਸ਼ਟੀਆਂ ਸਾਡੇ ਵਿਚਾਰਾਂ ਵਿਚ ਨਖਾਰ ਲਿਆਉਦੀਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×