For the best experience, open
https://m.punjabitribuneonline.com
on your mobile browser.
Advertisement

ਪੁਸਤਕ ‘ਭਾਈ ਹਮਾਰੇ ਸਦ ਹੀ ਜੀਵੀ- ਭਾਗ ਪਹਿਲਾ’ ਉੱਤੇ ਚਰਚਾ 4 ਨੂੰ

08:18 AM Jul 30, 2024 IST
ਪੁਸਤਕ ‘ਭਾਈ ਹਮਾਰੇ ਸਦ ਹੀ ਜੀਵੀ  ਭਾਗ ਪਹਿਲਾ’ ਉੱਤੇ ਚਰਚਾ 4 ਨੂੰ
Advertisement

ਚੰਡੀਗੜ੍ਹ (ਟਨਸ): ਸਾਹਿਤ ਚਿੰਤਨ ਚੰਡੀਗੜ੍ਹ ਦੀ 4 ਅਗਸਤ ਨੂੰ ਇੱਥੇ ਬਾਬਾ ਭਾਗ ਸਿੰਘ ਸੱਜਣ ਯਾਦਗਾਰ ਭਵਨ, #2001, ਸੈਕਟਰ-20 ਸੀ ਵਿੱਚ ਹੋਣ ਵਾਲੀ ਮਾਸਿਕ ਇਕੱਤਰਤਾ ’ਚ ਡਾ. ਸਵਰਾਜਬੀਰ ਸਿੰਘ ਦੀ ਨਵੀਂ ਕਿਤਾਬ ‘ਭਾਈ ਹਮਾਰੇ ਸਦ ਹੀ ਜੀਵੀ-ਭਾਗ ਪਹਿਲਾ’ ’ਤੇ ਚਰਚਾ ਕਰਵਾਈ ਜਾਵੇਗੀ। ਕਿਤਾਬ ਵਿੱਚ 2021-22 ਦੇ ਕਿਸਾਨ ਅੰਦੋਲਨ ਅਤੇ ਔਰਤਾਂ ਦੀ ਸਥਿਤੀ ਬਾਰੇ ਲੇਖ ਹਨ। ਚੰਡੀਗੜ੍ਹ ਦੇ ਸੈਕਟਰ-26 ਦੇ ਗੁਰੂ ਗੋਬਿੰਦ ਸਿੰਘ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਡਾ. ਸੁਮਨਦੀਪ ਕੌਰ ਚਰਚਾਕਾਰ ਹੋਣਗੇ। ਡਾ. ਸਵਰਾਜਬੀਰ ਵੀ ਸਰੋਤਿਆਂ ਦੇ ਸਨਮੁੱਖ ਹੋਣਗੇ। ਸਮਾਗਮ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਡਾ. ਨਾਹਰ ਸਿੰਘ ਕਰਨਗੇ।

Advertisement
Advertisement
Author Image

sukhwinder singh

View all posts

Advertisement