ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਸਿੱਖ ਔਰਤਾਂ ਦੇ ਪਰਵਾਸ’ ਬਾਰੇ ਪੁਸਤਕ ’ਤੇ ਚਰਚਾ

08:55 AM Aug 31, 2024 IST

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਨੈਸ਼ਨਲ ਇੰਸਟੀਟਿਊਟ ਆਫ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਪੁਸਤਕ ਚਰਚਾ ਦੇ ਪ੍ਰੋਗਰਾਮ ਤਹਿਤ ਡਾ. ਨਿਕੋਲ ਰੰਗਾਨਾਥ (ਐਸੋਸੀਏਟ ਡਾਇਰੈਕਟਰ ਐਂਡ ਅਸਿਸਟੈਂਟ ਪ੍ਰੋਫੈਸਰ, ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੇਵਿਸ, ਯੂਐਸਏ) ਦੀ ਪੁਸਤਕ ‘ਵਿਮੈਨ ਐਂਡ ਦਿ ਸਿੱਖ ਡਾਇਸਪੋਰਾ ਇਨ ਕੈਲੇਫੋਰਨੀਆ’ ’ਤੇ ਆਨਲਾਈਨ ਪੈਨਲ ਚਰਚਾ ਕਰਵਾਈ ਗਈ। ਪੈਨਲ ਵਾਰਤਾਕਾਰ ਵਿੱਚ ਪ੍ਰੋ. ਅੰਸ਼ੂ ਮਲਹੋਤਰਾ, ਕੁੰਦਰ ਕੌਰ ਕਪਾਨੀ ਅਤੇ ਡਾ. ਰਾਧਾ ਕਪੂਰੀਆ ਸ਼ਾਮਲ ਸਨ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਗਤੀਵਿਧੀਆਂ ਅਤੇ ਵਾਰਤਾਕਾਰਾਂ ਬਾਰੇ ਸੰਖੇਪ ਜਾਣ ਪਛਾਣ ਕਰਵਾਈ। ਪ੍ਰੋ. ਅੰਸ਼ੂ ਮਲਹੋਤਰਾ ਨੇ 1913-14 ’ਚ ਅਮਰੀਕਾ ਪਹੁੰਚੀਆਂ ਮੁੱਢਲੀਆਂ ਸਿੱਖ ਪਰਵਾਸੀ ਔਰਤਾਂ ਦਾ ਜ਼ਿਕਰ ਕੀਤਾ। ਡਾ. ਰਾਧਾ ਕਪੂਰੀਆ ਨੇ ਕਿਹਾ ਕਿ ਸੰਗੀਤ ਅਤੇ ਪਾਣੀ ਦੇ ਮਾਧਿਅਮ ਨਾਲ ਗੱਲ ਕਰਦਿਆਂ ਪੁਸਤਕ ਰਾਹੀਂ ਪੰਜਾਬ ਅਤੇ ਕੈਲੇਫੋਰਨੀਆ ਦੇ ਤਤਕਾਲੀ ਹਾਲਾਤਾਂ ਦਾ ਜ਼ਿਕਰ ਕੀਤਾ ਹੈ। ਨਿਕੋਲ ਰੰਗਾਨਾਥ ਨੇ ਪੁਸਤਕ ਦੇ ਸਿਰਜਨ ਸਰੋਤਾਂ ਦੀ ਗੱਲ ਕਰਦਿਆਂ ਦੱਸਿਆ ਕਿ ਭਾਵੇਂ ਸਿੱਖ ਡਾਇਸਪੋਰਾ ਬਾਰੇ ਬਹੁਤ ਕੁਝ ਲਿਖਿਆ ਮਿਲਦਾ ਹੈ, ਪਰ ਪਰਵਾਸੀ ਸਿੱਖ ਪੰਜਾਬੀ ਔਰਤਾਂ ਬਾਰੇ ਕੁਝ ਖਾਸ ਨਹੀਂ ਮਿਲਦਾ ਤੇ ਇਸ ਬਾਰੇ ਕੋਈ ਸਮੱਗਰੀ ਵੀ ਉਪਲਬਧ ਨਹੀਂ ਹੈ। ਸੋ ਉਨ੍ਹਾਂ ਮੁੱਢਲੀਆਂ ਪਰਵਾਸੀ ਸਿੱਖ ਔਰਤਾਂ ਦੀਆਂ ਧੀਆਂ ਨੂੰ ਮਿਲ ਕੇ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਤੇ ਇਸ ਨੂੰ ਕਿਤਾਬੀ ਰੂਪ ਦਿੱਤਾ। ਅਖੀਰ ਵਿੱਚ ਡਾ. ਮਨਜੀਤ ਭਾਟੀਆ ਅਤੇ ਡਾ. ਕਨਿਕਾ ਭੱਲਾ ਸਮੇਤ ਆਨਲਾਈਨ ਜੁੜੇ ਸਰੋਤਿਆਂ ਦੇ ਸਵਾਲ ਜਵਾਬ ਤੋਂ ਬਾਅਦ ਡਾ. ਮਹਿੰਦਰ ਸਿੰਘ ਨੇ ਸਭ ਦਾ ਇਸ ਚਰਚਾ ’ਚ ਸ਼ਾਮਲ ਹੋਣ ਲਈ ਤਹਿਦਿਲੋਂ ਧੰਨਵਾਦ ਕੀਤਾ।

Advertisement

Advertisement