ਡੀਟੀਐੱਫ ਦੀ ਮੀਟਿੰਗ ’ਚ ਅਧਿਆਪਕਾਂ ਦੀਆਂ ਮੰਗਾਂ ’ਤੇ ਚਰਚਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਅਗਸਤ
ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਧੂ ਨੇ ਦੱਸਿਆ ਕਿ ਡੀਟੀਐਫ ਪੰਜਾਬ ਦਾ ਸੂਬਾਈ ਡੈਲੀਗੇਟ ਇਜਲਾਸ ਚਾਰ ਅਗਸਤ ਨੂੰ ਬਠਿੰਡੇ ਵਿੱਚ ਹੋਵੇਗਾ।
ਇਸ ਵਿੱਚ ਅਧਿਆਪਕਾਂ ਸਬੰਧੀ ਮੰਗਾਂ ’ਤੇ ਚਰਚਾ, ਜਥੇਬੰਦੀ ਅੱਗੇ ਅਗਲੇ ਟੀਚੇ ਮਿਥਣ ਦੇ ਨਾਲ ਨਾਲ ਨਵੀਂ ਸੂਬਾਈ ਕਮੇਟੀ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿੱਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਡੈਲੀਗੇਟ ਵਜੋਂ ਸ਼ਾਮਲ ਹੋਣਗੇ। ਮੀਟਿੰਗ ਦੌਰਾਨ ਵਿੱਚ ਪਿਛਲੇ ਦਿਨੀਂ ਹੋਈ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਅਤੇ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਨਾਲ ਅਲੱਗ-ਅਲੱਗ ਹੋਈਆਂ ਮੀਟਿੰਗਾਂ ਦਾ ਵੇ
ਰਵਾ ਵੀ ਦਿੱਤਾ ਗਿਆ।
ਇਸ ਮੀਟਿੰਗ ਵਿੱਚ ਰੁਪਿੰਦਰ ਪਾਲ ਗਿੱਲ, ਜੰਗਪਾਲ ਸਿੰਘ ਰਾਏਕੋਟ, ਜਤਿੰਦਰ ਕੁਮਾਰ, ਸੁਰਿੰਦਰ ਪਾਲ ਸਿੰਘ, ਮਨਪ੍ਰੀਤ ਸਿੰਘ ਸਮਰਾਲਾ, ਬਲਬੀਰ ਸਿੰਘ ਬਾਸੀ, ਨਵਗੀਤ ਸਿੰਘ, ਪਰਗਟ ਸਿੰਘ, ਦਲਜੀਤ ਸਿੰਘ, ਰਜਿੰਦਰ ਜੰਡਿਆਲੀ, ਅਵਤਾਰ ਸਿੰਘ ਖਾਲਸਾ, ਪਰਭਜੋਤ ਸਿੰਘ ਤਲਵੰਡੀ, ਨਰਿੰਦਰ ਸਿੰਘ, ਰਾਜਵਿੰਦਰ ਸਿੰਘ ਅਤੇ ਹੋਰ ਕਮੇਟੀ ਮੈਂਬਰ ਵੀ ਸ਼ਾਮਲ ਸਨ।