For the best experience, open
https://m.punjabitribuneonline.com
on your mobile browser.
Advertisement

ਪਰਾਲੀ ਦੀ ਸੰਭਾਲ ਸਬੰਧੀ ਗੋਸ਼ਟੀ

08:16 PM Jun 23, 2023 IST
ਪਰਾਲੀ ਦੀ ਸੰਭਾਲ ਸਬੰਧੀ ਗੋਸ਼ਟੀ
Advertisement

ਖੇਤਰੀ ਪ੍ਰਤੀਨਿਧ

Advertisement

ਲੁਧਿਆਣਾ, 9 ਜੂਨ

ਪੀਏਯੂ ਵਿਚ ਅੱਜ ਪਰਾਲੀ ਦੀ ਸੰਭਾਲ ਦੇ ਮੁੱਦਿਆਂ ਅਤੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਲਈ ਗੋਸ਼ਟੀ ਕਰਵਾਈ ਗਈ। ਆਰੰਭਿਕ ਸੈਸ਼ਨ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਕੇਏਪੀ ਸਿਨਹਾ, ਖੇਤੀਬਾੜੀ ਤੇ ਕਿਸਾਨ ਭਲਾਈ, ਭਾਰਤ ਸਰਕਾਰ ਦੀ ਜੁਆਇੰਟ ਸਕੱਤਰ ਐੱਸ ਰੁਕਮਣੀ ਮੌਜੂਦ ਰਹੇ। ਸ੍ਰੀ ਸਿਨਹਾ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਅਜਿਹੀਆਂ ਹੋਣ ਜਿਨ੍ਹਾਂ ਨੂੰ ਕਿਸਾਨ ਜਲਦ ਅਪਣਾ ਲੈਣ। ਇਨ੍ਹਾਂ ਯੋਜਨਾਵਾਂ ਨੂੰ ਕਿਸਾਨ ਤਕ ਪੁਚਾਉਣ ਲਈ ਰਾਜ ਸਰਕਾਰ ਦੀ ਭੂਮਿਕਾ ਅਹਿਮ ਹੈ ਤੇ ਇਸ ਕਾਰਜ ਵਿਚ ਸਭ ਤੋਂ ਅਹਿਮ ਭੂਮਿਕਾ ਪੀਏਯੂ ਮਾਹਿਰਾਂ ਦੀ ਹੈ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ਤੇ ਪਰਾਲੀ ਸਾੜਨ ਦਾ ਰੁਝਾਨ ਨਾ ਮਾਤਰ ਹੀ ਹੈ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਝੋਨੇ ਹੇਠ ਰਕਬਾ ਵਧ ਕੇ 31 ਲੱਖ ਹੈਕਟੇਅਰ ਹੋ ਗਿਆ ਹੈ। ਸ੍ਰੀਮਤੀ ਐੱਸ ਰੁਕਮਣੀ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਦੱਸਣਾ ਇਸ ਵਰਕਸ਼ਾਪ ਦਾ ਉਦੇਸ਼ ਹੈ ਕਿ ਪਰਾਲੀ ਦੀ ਸੰਭਾਲ ਵਾਤਾਵਰਨ ਲਈ ਬੇਹੱਦ ਲਾਜ਼ਮੀ ਹੈ। ਪਰਾਲੀ ਦੀ ਸੰਭਾਲ ਲਈ 2018 ਤੋਂ ਬਾਅਦ ਸਬਸਿਡੀ ਤੇ ਕਿਸਾਨਾਂ ਨੂੰ ਮਸੀਨਾਂ ਦੇਣ ਦੇ ਨਾਲ ਨਾਲ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ। ਇਸ ਨਾਲ ਪਿਛਲੇ 4 ਸਾਲਾਂ ਵਿਚ 30 ਫ਼ੀਸਦ ਤਕ ਪਰਾਲੀ ਸਾੜਨ ਦਾ ਰੁਝਾਨ ਘਟਿਆ ਹੈ।

Advertisement
Advertisement
Advertisement
×