ਕੰਬੋਜ ਦੀ ਪੁਸਤਕ ‘ਉਮਰ ਦੇ ਇਸ ਮੋੜ ਤੀਕ’ ’ਤੇ ਗੋਸ਼ਟੀ
ਭਗਵਾਨ ਦਾਸ ਸੰਦਲ
ਦਸੂਹਾ, 29 ਜਨਵਰੀ
ਇੱਥੇ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪਰਵਾਸੀ ਸ਼ਾਇਰ ਸੁਖਵਿੰਦਰ ਕੰਬੋਜ ਦੀ ਕਾਵਿ ਰਚਨਾ ‘ਉਮਰ ਦੇ ਇਸ ਮੋੜ ਤੀਕ’ ਉੱਪਰ ਗੋਸ਼ਟੀ ਕਰਵਾਈ ਗਈ। ਸਮਾਰੋਹ ਵਿੱਚ ਸਿੱਖਿਆ ਸ਼ਾਸ਼ਤਰੀ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਕਿਹਾ ਕਿ ਮਾਤ ਭਾਸ਼ਾ ਵਿੱਚ ਲਿਖਿਆ ਸਾਹਿਤ ਮਨੁੱਖੀ ਚੇਤਨ ਤੇ ਅਵਚੇਤਨ ਨੂੰ ਠੀਕ ਸੰਦਰਭ ਵਿੱਚ ਪੇਸ਼ ਕਰਨ ’ਚ ਸਮਰੱਥ ਹੁੰਦਾ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਡਾ. ਸਰਬਜੀਤ ਸਿੰਘ, ਸ਼ਾਇਰ ਮਦਨ ਵੀਰਾ, ਡਾ. ਵਰਿੰਦਰ ਕੌਰ, ਪ੍ਰੋ. ਸੁਰਜੀਤ ਜੱਜ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਪ੍ਰੋ. ਬਲਦੇਵ ਸਿੰਘ ਬੱਲੀ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ, ਹੁੁਸ਼ਿਆਰਪੁਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਮੰਚ ਸੰਚਾਲਨ ਨਵਤੇਜ ਗੜ੍ਹਦੀਵਾਲਾ ਨੇ ਕੀਤਾ। ਲੇਖਿਕਾ ਡਾ. ਅਮਰਜੀਤ ਕੌਰ ਕਾਲਕਟ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੁਰਜੀਤ ਕੌਰ ਬਾਜਾਵਾ, ਡਾ. ਰੁਪਿੰਦਰ ਕੌਰ ਰੰਧਾਵਾ, ਜਰਨੈਲ ਸਿੰਘ ਘੁੰਮਣ, ਸੁਰਿੰਦਰ ਨੇਕੀ, ਸਮਰਜੀਤ ਸ਼ੰਮੀ, ਧਿਆਨ ਸਿੰਘ, ਪ੍ਰੋ. ਰਾਮ ਸਿੰਘ, ਡਾ. ਰਪਿੰਦਰ ਕੌਰ ਗਿੱਲ, ਪ੍ਰੋ. ਅਮਰ ਹਰਜੋਤ ਕੌਰ, ਪ੍ਰੋ. ਸ਼ਰਨਜੀਤ ਕੌਰ ਵੀੇ ਮੌਜੂਦ ਸਨ।