ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀਆਂ ’ਚ ਵਧ ਰਹੀ ਅਨੁਸ਼ਾਸਨਹੀਣਤਾ ’ਤੇ ਚਰਚਾ

09:03 AM Feb 11, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਫਰਵਰੀ
ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਆਗੂ ਅਤੇ ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰ. ਬਲਦੇਵ ਬਾਵਾ ਵਲੋਂ ਅੱਜ ਸਕੂਲ ’ਚ ਇਲਾਕੇ ਦੇ ਮੋਹਤਬਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਵਿਦਿਆਰਥੀ ’ਚ ਵਧ ਰਹੀ ਅਨੁਸ਼ਾਸਨਹੀਣਤਾ ’ਤੇ ਚਰਚਾ ਕਰਨ ਲਈ ਸੀ। ਇਸ ਮੌਕੇ ਪ੍ਰਿੰ. ਬਾਵਾ ਨੇ ਗੈਰ-ਜ਼ਿੰਮੇਵਾਰ ਵਿਦਿਆਰਥੀਆਂ ਦੀ ਮੋਹਤਬਰਾਂ ਵਲੋਂ ਕੀਤੀ ਜਾਂਦੀ ਬੇਲੋੜੀ ਪੈਰਵਾਈ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਅਧਿਆਪਕਾਂ ਦਾ ਮਨੋਬਲ ਡਿੱਗਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੀ ਸ਼ਹਿ ਮਿਲਦੀ ਹੈ ਜਿਸ ਦੇ ਬਾਅਦ ’ਚ ਗਲਤ ਨਤੀਜੇ ਸਾਹਮਣੇ ਆਉਂਦੇ ਹਨ। ਕੱਲ੍ਹ ਲੁਧਿਆਣਾ ਵਿੱਚ ਵਿਦਿਆਰਥੀਆਂ ’ਚ ਵੱਡੀ ਪੱਧਰ ’ਤੇ ਹੋਈ ਲੜਾਈ ਦਾ ਜ਼ਿਕਰ ਕਰਦਿਆਂ ਇਸ ਤੋਂ ਸੁਚੇਤ ਹੋਣ ਅਤੇ ਆਪੋ-ਆਪਣੇ ਬੱਚਿਆਂ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਾਉਣ ਬਾਰੇ ਵੀ ਵਿਚਾਰ ਕੀਤਾ ਗਿਆ। ਪ੍ਰਿੰਸੀਪਲ ਬਾਵਾ ਨੇ ਕਿਹਾ ਕਿ ਕੁਝ ਕੁ ਵਿਦਿਆਰਥੀਆਂ ਵਲੋਂ ਲੋੜ ਤੋਂ ਵੱਧ ਮੋਬਾਈਲ ਦੀ ਵਰਤੋਂ ਕਾਰਨ ਅਣਗਹਿਲੀਆਂ ਅਤੇ ਗੈਰ-ਜ਼ਿੰਮੇਵਾਰਾਨਾ ਭਾਵਨਾ ਭਾਰੂ ਹੋ ਰਹੀ ਹੈ। ਜੇਕਰ ਅੱਜ ਇਸਦੇ ਹੱਲ ਲਈ ਯਤਨ ਨਾ ਕੀਤੇ ਤਾਂ ਕੱਲ੍ਹ ਨੂੰ ਸਾਨੂੰ ਹੀ ਇਸਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸਕੂਲ ’ਚ ਅਨੁਸਾਸ਼ਨ ਰੱਖਣ, ਸਰੀਰਕ ਤੌਰ ’ਤੇ ਰਿਸ਼ਟ-ਪੁਸ਼ਟ ਹੋਣ ਲਈ ਖੇਡਾਂ ’ਚ ਹਿੱਸਾ ਲੈਣ ਅਤੇ ਨਸ਼ਿਆ ਤੋਂ ਦੂਰ ਰਹਿਣ ਤਾਂ ਹੀ ਉਹ ਆਪਣੇ ਕਰੀਅਰ ਅਤੇ ਮਿਥੀ ਮੰਜ਼ਿਲ ’ਤੇ ਪਹੁੰਚ ਸਕਣਗੇ।

Advertisement

Advertisement