ਕਾਲਜ ਵਿੱਚ ਲਿੰਗ ਸਮਾਨਤਾ ਬਾਰੇ ਵਿਚਾਰ-ਚਰਚਾ
ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 5 ਦਸੰਬਰ
ਇੱਥੋਂ ਦੇ ਸਰਕਾਰੀ ਰਣਬੀਰ ਕਾਲਜ ਵਿੱਚ ਪ੍ਰਿੰਸੀਪਲ ਪ੍ਰੋ. ਮੀਨਾਕਸ਼ੀ ਮੜਕਣ ਅਤੇ ਕਾਲਜ ਦੀ ਵਿਮੈੱਨ ਵੈੱਲਫੇਅਰ ਐਂਡ ਜੈਂਡਰ ਇਕੁਅਟੀ ਸੁਸਾਇਟੀ ਦੇ ਇੰਚਾਰਜ ਨਿਰਮਲ ਦੀ ਦੇਖ-ਰੇਖ ਹੇਠ ‘ਲਿੰਗ ਸਮਾਨਤਾ’ ਵਿਸ਼ੇ ’ਤੇ ਵਿਚਾਰ-ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਦਾ ਆਗਾਜ਼ ਕਰਦਿਆਂ ਪ੍ਰਿੰਸੀਪਲ ਪ੍ਰੋ. ਮੀਨਾਕਸ਼ੀ ਮੜਕਣ ਨੇ ਆਪਣੇ ਸੰਦੇਸ਼ ਵਿੱਚ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਵਿਭਾ ਗੁਪਤਾ ਨੇ ਆਪਣੇ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਲਿੰਗ ਸਮਾਨਤਾ ਦਾ ਸਹੀ ਮਤਲਬ ਅਤੇ ਮੰਤਵ ਸਮਝਾਇਆ। ਇਸ ਤੋਂ ਬਾਅਦ ਵਿਦਿਆਰਥੀਆਂ ਸਿਮਰਨਜੋਤ, ਸ਼ਲਿੰਦਰ, ਜਸ਼ਨਦੀਪ, ਬਲਜਿੰਦਰ, ਨਿਸ਼ਿਕਾ, ਜਸ਼ਨਪ੍ਰੀਤ, ਸਵਰਨਜੋਤ, ਹਰਪ੍ਰੀਤ, ਲਵਜੀਤ ਅਤੇ ਹਿਨਾ ਨੇ ਲਿੰਗ ਸਮਾਨਤਾ ਬਾਰੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਸੁਸਾਇਟੀ ਦੇ ਇੰਚਾਰਜ ਨਿਰਮਲ ਨੇ ਦੱਸਿਆ ਕਿ ਇਸ ਵਿਚਾਰ ਚਰਚਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸੰਚਾਰ ਹੁਨਰ ਨੂੰ ਨਿਖਾਰਨਾ ਹੈ। ਪ੍ਰੋ. ਕੁਲਦੀਪ ਕੁਮਾਰ ਅਤੇ ਡਾ. ਮਨਦੀਪ ਕੌਰ ਚਹਿਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ. ਹਤਿੰਦ ਕੌਰ, ਡਾ. ਮੋਨਿਕਾ ਸੇਠੀ, ਪ੍ਰੋ. ਰਣਧੀਰ ਕੌਸ਼ਿਕ, ਇੰਦਰਜੀਤ ਕੌਰ, ਡਾ. ਮਨਪ੍ਰੀਤ ਕੌਰ, ਡਾ. ਜਤਿੰਦਰਪ੍ਰੀਤ ਕੌਰ ਅਤੇ ਚੰਨਪ੍ਰੀਤ ਕੌਰ ਹਾਜ਼ਰ ਰਹੇ। ਮੰਚ ਸੰਚਾਲਕ ਦੀ ਭੂਮਿਕਾ ਨਿਰਮਲ ਨੇ ਨਿਭਾਈ।