ਡਾ. ਸਵਰਾਜਬੀਰ ਦੀ ਨਵੀਂ ਪੁਸਤਕ ‘ਇਹ ਗੱਲਾਂ ਕਦੇ ਫੇਰ ਕਰਾਂਗੇ’ ’ਤੇ ਚਰਚਾ 5 ਨੂੰ
05:43 AM Jan 01, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਦਸੰਬਰ
ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ ਮਾਸਿਕ ਇਕੱਤਰਤਾ 5 ਜਨਵਰੀ ਨੂੰ ਸੈਕਟਰ-20 ਸੀ ਵਿਖੇ ਸਥਿਤ ਕਾਮਰੇਡ ਭਾਗ ਸਿੰਘ ਸੱਜਣ ਮੈਮੋਰੀਅਲ ਟਰੱਸਟ ਵਿੱਚ ਸਵੇਰੇ 10.30 ਵਜੇ ਕੀਤੀ ਜਾਵੇਗੀ। ਇਸ ਇਕੱਤਰਤਾ ਦੌਰਾਨ ਪੰਜਾਬ ਦੇ ਉੱਘੇ ਲੇਖਕ ਡਾ. ਸਵਰਾਜਬੀਰ ਦੀ ਨਵੀਂ ਪੁਸਤਕ ‘ਇਹ ਗੱਲਾਂ ਕਦੇ ਫੇਰ ਕਰਾਂਗੇ’ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਅਰੀਤ ਕੌਰ ਵੱਲੋਂ ਪੁਸਤਕ ’ਤੇ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਆਤਮਜੀਤ ਵੱਲੋਂ ਕੀਤੀ ਜਾਵੇਗਾ।
Advertisement
Advertisement
Advertisement