ਸਾਹਿਤ ਚਿੰਤਨ ਵੱਲੋਂ ਅਨਿਰੁੱਧ ਕਾਲਾ ਦੀ ਪੁਸਤਕ ’ਤੇ ਚਰਚਾ
ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 5 ਜੂਨ
ਸਾਹਿਤ ਚਿੰਤਨ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਇੱਥੇ ਸੈਕਟਰ-20 ਦੇ ਬਾਬਾ ਭਾਗ ਸਿੰਘ ਸੱਜਣ ਯਾਦਗਾਰ ਭਵਨ ਵਿੱਚ ਹੋਈ, ਜਿਸ ਵਿੱਚ ਐਡਵੋਕੇਟ ਆਰ ਐੱਸ ਬੈਂਸ ਦੀ ਪ੍ਰਧਾਨਗੀ ਹੇਠ ਲੁਧਿਆਣਾ ਤੋਂ ਮਨੋਵਿਗਿਆਨੀ ਡਾ. ਅਨਿਰੁਧ ਕਾਲਾ ਦੀ ਨਵੀਂ ਪੁਸਤਕ ‘ਮੋਸਟ ਆਫ ਵ੍ਹਟ ਯੂ ਨੋ ਅਬਾਊਟ ਅਡਿਕਸ਼ਨ ਇਜ਼ ਰੌਂਗ’ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਦੀ ਸਾਬਕਾ ਡਾਇਰੈਕਟਰ ਡਾ. ਅਰੀਤ ਕੌਰ ਨੇ ਕਿਹਾ ਕਿ ਅੰਗਰੇਜ਼ਾਂ ਨੇ ਆਪਣੇ ਅਧੀਨ ਬਸਤੀਆਂ ਵਿੱਚ ਮੁਨਾਫੇ ਲਈ ਨਸ਼ਿਆਂ ਦਾ ਕ;ਰੋਬਾਰ ਸ਼ੁਰੂ ਕੀਤਾ। ਨਸ਼ੇੜੀ ਨੂੰ ਜੇਲ੍ਹ ਦੀ ਬਜਾਏ ਨਸ਼ਾ-ਛੁਡਾਊ ਕੇਂਦਰ ਭੇਜਣਾ ਚਾਹੀਦਾ ਹੈ। ਦਵੀ ਦਵਿੰਦਰ ਨੇ ਕਿਹਾ ਕਿ ਲੋਕ ਗੀਤਾਂ ਵਿੱਚ ਵੀ ਨਸ਼ਿਆਂ ਤੇ ਹਥਿਆਰਾਂ ਦੀ ਮਹਿਮਾ ਗਾਈ ਹੈ, ਜਿਸ ਦਾ ਕੁ-ਪ੍ਰਭਾਵ ਪੈਂਦਾ ਹੈ। ਇਸ ਮੌਕੇ ਡਾ. ਸੁਮਨਦੀਪ ਕੌਰ, ਡਾ. ਆਤਮਜੀਤ ਸਿੰਘ, ਡਾ. ਜਸਪਾਲ ਸਿੰਘ, ਇੰਦੂ ਧਵਨ, ਅਭੈ ਸਿੰਘ ਸੰਧੂ, ਡਾ. ਕਾਂਤਾ ਇਕਬਾਲ, ਡਾ. ਜਗਦੀਸ਼ ਚੰਦਰ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਸੁਰਿੰਦਰ ਗਿੱਲ, ਡਾ. ਮਨਪ੍ਰੀਤ ਜੱਸ ਨੇ ਵੀ ਵਿਚਾਰ ਰੱਖੇ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਸਰਜਰੀ ਵੇਲੇ ਮਰੀਜ਼ ਨੂੰ ਨਸ਼ਾ ਦਿੱਤਾ ਜਾਂਦਾ ਹੈ। ਇਸ ਕਾਰਨ ਸਹਿਣ ਸ਼ਕਤੀ ਵੱਧ ਜਾਂਦੀ ਹੈ। ਡਾ. ਅਨਿਰੁੱਧ ਕਾਲਾ ਨੇ ਕਿਹਾ ਕਿ 85 ਫੀਸਦੀ ਵਿਅਕਤੀ ਨਸ਼ਾ ਮੁਕਤ ਹਨ। ਮੀਟਿੰਗ ਵਿੱਚ ਡਾਕਟਰ, ਲੇਖਕ ਅਤੇ ਸਿਹਤ ਕਰਮੀਆਂ ਦੀ ਭਰਵੀਂ ਹਾਜ਼ਰੀ ਰਹੀ