For the best experience, open
https://m.punjabitribuneonline.com
on your mobile browser.
Advertisement

ਨਰਮੇ ਹੇਠ ਰਕਬਾ ਵਧਾਉਣ ਲਈ ਮਾਹਿਰਾਂ ਵੱਲੋਂ ਚਰਚਾ

07:52 AM Apr 11, 2024 IST
ਨਰਮੇ ਹੇਠ ਰਕਬਾ ਵਧਾਉਣ ਲਈ ਮਾਹਿਰਾਂ ਵੱਲੋਂ ਚਰਚਾ
ਨਰਮੇ ਹੇਠ ਰਕਬਾ ਵਧਾਉਣ ਲਈ ਵਿਚਾਰ-ਚਰਚਾ ਕਰਦੀ ਹੋਈ ਖੇਤੀ ਮਾਹਿਰਾਂ ਦੀ ਟੀਮ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਪੱਤਰ ਪ੍ਰੇਰਕ
ਬਠਿੰਡਾ, 10 ਅਪਰੈਲ
ਸਾਲ 2024-25 ਵਿੱਚ ਨਰਮੇ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਲਈ ਪੀਏਯੂ ਦੇ ਉਪ-ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਸਥਾਨਕ ਖੇਤੀ ਭਵਨ ਵਿੱਚ ਅੰਤਰ-ਰਾਜੀ ਸਲਾਹਕਾਰ ਤੇ ਮੌਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਡਾ. ਗੋਸਲ ਨੇ ਕਿਹਾ ਕਿ ਸਾਉਣੀ 2024 ਦੌਰਾਨ ਨਰਮੇ ਦੀ ਫ਼ਸਲ ਹੇਠ 2 ਲੱਖ ਹੈਕਟੇਅਰ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ। ਗ਼ੌਰਤਲਬ ਹੈ ਕਿ ਬੀਤੇ ਸੈਸ਼ਨ ਦੌਰਾਨ ਕਿਸਾਨ ਮਿੱਤਰ ਰੱਖਣ ਦੇ ਬਾਵਜੂਦ ਨਰਮਾ ਪੱਟੀ ਵਿੱਚ ਨਰਮੇ ਦੀ ਬਿਜਾਂਦ ਘਟੀ ਸੀ ਤੇ ਝੋਨੇ ਹੇਠ ਰਕਬਾ ਵਧਿਆ ਸੀ।
ਅੱਜ ਦੀ ਮੀਟਿੰਗ ਦੌਰਾਨ ਮਾਲਵਾ ਖੇਤਰ ਦੇ ਨਾਲ ਸਬੰਧਤ ਖੇਤੀਬਾੜੀ ਅਫ਼ਸਰਾਂ ਨੂੰ ਨਰਮੇ ਹੇਠ ਪੈਦਾਵਾਰ ਵਧਾਉਣ ਲਈ ਹੁਕਮ ਚਾੜ੍ਹੇ ਗਏ। ਇਸ ਲਈ ਕਿਸਾਨ ਸਿਖਲਾਈ ਕੈਪਾਂ ਅਤੇ ਨੁੱਕੜ ਮੀਟਿੰਗਾਂ ਰਾਹੀ ਕਿਸਾਨਾਂ ਨੂੰ ਸਿਰਫ਼ ਪੀਏਯੂ ਵੱਲੋਂ ਨਰਮੇ ਦੀਆਂ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਦੀ ਹੀ ਬਿਜਾਈ ਕਰਨ ਤੇ ਰਕਬੇ ਹੇਠ ਵਾਧਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਜਸਵੰਤ ਸਿੰਘ ਨੇ ਕਿਹਾ ਨਰਮੇ ਦੀ ਫ਼ਸਲ ਦੀ ਵਿਉਂਤਬੰਦੀ ਉਲੀਕੀ ਜਾ ਚੁੱਕੀ ਹੈ। ਨਰਮੇ ਦੀ ਬਿਜਾਈ ਲਈ 15 ਅਪਰੈਲ ਤੋਂ ਨਹਿਰੀ ਪਾਣੀ ਟੇਲਾਂ ਵਾਲੇ ਪਿੰਡਾਂ ਤੱਕ ਪਹੁੰਚ ਜਾਵੇਗਾ। ਇਸ ਲਈ ਨਰਮੇ ਦੀ ਬਿਜਾਈ ਲਈ ਭਰਵੀਂ ਰੌਣੀ ਨਹਿਰੀ ਪਾਣੀ ਨਾਲ ਹੀ ਕੀਤੀ ਜਾਵੇ। ਕਿਸਾਨਾਂ ਨੂੰ ਨਰਮੇ ਦੀ ਫ਼ਸਲ ਸਬੰਧੀ ਸਹੀ ਛਿੜਕਾਅ ਤਕਨਾਲੋਜੀ ਸਬੰਧੀ ਜਾਗਰੂਕ ਕੀਤਾ ਜਾਵੇਗਾ।

Advertisement

ਝੋਨੇ ਹੇਠ ਰਕਬਾ ਘਟਾਉਣ ’ਤੇ ਜ਼ੋਰ

ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਗਿਆ ਕਿ ਨਰਮੇ ਦੀ ਫ਼ਸਲ ਹੇਠ ਘਟ ਰਿਹਾ ਰਕਬਾ ਚਿੰਤਾ ਦਾ ਵਿਸ਼ਾ ਹੈ। ਧਰਤੀ ਹੇਠਲਾ ਪਾਣੀ ਦਾ ਪੱਧਰ ਦਿਨੋਂ-ਦਿਨ ਡੂੰਘਾ ਹੋ ਰਿਹਾ ਹੈ। ਇਸ ਲਈ ਨਰਮੇ ਹੇਠ ਰਕਬਾ ਵਧਾਉਣ ਦੀ ਲੋੜ ਹੈ।

Advertisement
Author Image

sukhwinder singh

View all posts

Advertisement
Advertisement
×