For the best experience, open
https://m.punjabitribuneonline.com
on your mobile browser.
Advertisement

ਮਹਾਰਾਜਾ ਅਗਰਸੈਨ ਦੀ ਭੂਮਿਕਾ ਬਾਰੇ ਚਰਚਾ

06:51 AM Mar 30, 2024 IST
ਮਹਾਰਾਜਾ ਅਗਰਸੈਨ ਦੀ ਭੂਮਿਕਾ ਬਾਰੇ ਚਰਚਾ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 29 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਜਮਹੂਰੀ ਸਮਾਜ ਵਿੱਚ ਹਰ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਫੁੱਲਤ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਹ ਜਮੂਰੀਅਤ ਦਾ ਵਿਸ਼ੇਸ਼ ਖਾਸਾ ਹੁੰਦਾ ਹੈ। ਵਰਤਮਾਨ ਸੰਦਰਭ ਵਿੱਚ ਮਹਾਰਾਜਾ ਅਗਰਸੈਨ ਦੀ ਭੂਮਿਕਾ ਬਾਰੇ ਯੂਨੀਵਰਸਿਟੀ ਦੇ ਕਲ ਭਵਨ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਜਮਹੂਰੀਅਤ ਭਾਰਤੀ ਸਮਾਜ ਦਾ ਵਿਸ਼ੇਸ਼ ਲੱਛਣ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਮਹੂਰੀਅਤ ਦੇ ਅਸਲ ਮਾਇਨੇ ਸਮਝ ਚਾਹੀਦੇ ਹਨ। ਵਾਈਸ ਚਾਂਸਲਚ ਨੇ ਕਿਹਾ ਕਿ ਭਾਂਤ-ਭਾਂਤ ਦੇ ਵਿਚਾਰ ਦੇ ਪ੍ਰਫੁੱਲਤ ਹੋਣ ਵਾਸਤੇ ਵਰਤਮਾਨ ਸਮੇਂ ਭਾਵੇਂ ਕਾਫੀ ਮੁਸ਼ਕਿਲਾਂ ਹਨ ਪਰ ਇਸ ਵਾਸਤੇ ਲਗਾਤਾਰ ਜਦੋ-ਜਹਿਦ ਹੋਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਨੇ ਮਹਾਰਾਜਾ ਅਗਰਸੈਨ ਦੇ ਵਿਚਾਰਾਂ ਦਾ ਵੀ ਜ਼ਿਕਰ ਕੀਤਾ। ਸਵਾਮੀ ਨਲੀਨਾ ਨੰਦਗਿਰੀ ਨੇ ਮਹਾਰਾਜਾ ਅਗਰਸੈਨ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਰਜਿਸਟਰ ਪ੍ਰੋ. ਨਵਜੋਤ ਕੌਰ ਨੇ ਸਵਾਗਤੀ ਭਾਸ਼ਣ ਦਿੱਤਾ। ਇਹ ਸਮਾਗਮ ਵਿੱਚ ਪੀ.ਐਸ.ਟੀ.ਸੀ.ਐਲ. ਦੇ ਡਾਇਰੈਕਟਰ ਵਿਕਾਸ ਅਤੇ ਕਮਰਸ਼ੀਅਲ ਸ੍ਰੀ ਵਿਨੋਦ ਬਾਂਸਲ ਅਤੇ ਰਜਿੰਦਰ ਹਸਪਤਾਲ ਪਟਿਆਲਾ ਦੇ ਪ੍ਰੋਫੈਸਰ ਹਰੀ ਓਮ ਅਗਰਵਾਲ ਨੇ ਵੀ ਸ਼ਿਰਕਤ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×