ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਵਲ ‘ਲਿਫ਼ਾਫ਼ਾ’ ਬਾਰੇ ਵਿਚਾਰ-ਚਰਚਾ

07:51 AM Jul 05, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਜੁਲਾਈ
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਵਿਭਾਗ ਨੇ ਨਾਵਲਿਸਟ ਇੰਜ. ਡੀ ਐੱਮ ਸਿੰਘ ਵੱਲੋਂ ਲਿਖੇ ਨਾਵਲ ‘ਲਿਫ਼ਾਫ਼ਾ’ ਉੱਤੇ ਚਰਚਾ ਕਰਵਾਈ। ਇਸ ਚਰਚਾ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸਪੀ ਸਿੰਘ ਨੇ ਕਿਹਾ ਕਿ ਵੱਡੇ ਹਸਪਤਾਲਾਂ ਅਤੇ ਵਿਸ਼ੇਸ਼ ਕਰਕੇ ਪ੍ਰਾਈਵੇਟ ਚੇਨ ਹਸਪਤਾਲਾਂ ਵਿੱਚ ਕਾਰਪੋਰੇਟ ਵਪਾਰਕ ਸੱਭਿਆਚਾਰ ਦੇ ਭਾਰੂ ਹੋਣ ਕਰਕੇ ਹੋ ਰਹੀ ਲੋਕਾਂ ਦੀ ਲੁੱਟ ਨੂੰ ਬੇਬਾਕੀ ਨਾਲ ਲੇਖਕ ਇੰਜ. ਡੀਐੱਮ ਸਿੰਘ ਨੇ ਬੇਨਕਾਬ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਡਾ. ਦਲਵਿੰਦਰ ਸਿੰਘ ਗਰੇਵਾਲ ਨੇ ਨਾਵਲ ’ਤੇ ਪਰਚਾ ਪੜ੍ਹਦਿਆਂ ਇਸ ਨੂੰ ਲੇਖਨ ਵਿਧੀ, ਤਕਨੀਕ, ਰੂਪਕ ਪੱਖ, ਪਾਤਰ ਚਿਤਰਣ ਪੱਖੋਂ ਸਮਾਜਿਕ ਕਲਾਸਿਕ ਗਰਦਾਨਿਆ। ਡਾ. ਭੁਪਿੰਦਰ ਕੌਰ ਨੇ ਕਿਹਾ ਕਿ ਨਾਵਲ ਪੜ੍ਹਨ ’ਤੇ ਨਾਵਲਕਾਰ ਦੀ ਵਿਸ਼ੇ ’ਤੇ ਪਕੜ ਅਤੇ ਸਿਰਜਨਾਤਮਕ ਪਰਪੱਕਤਾ ਸਾਹਮਣੇ ਆਉਂਦੀ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਕਤ ਨਾਵਲ ਪੰਜਾਬੀ ਸਾਹਿਤ ਨੂੰ ਹੋਰ ਅਮੀਰੀ ਪ੍ਰਦਾਨ ਕਰੇਗਾ। ਭਾਰਤੀ ਸਾਹਿਤ ਅਕੈਡਮੀ ਐਵਾਰਡੀ ਖਾਲਿਦ ਹੁਸੈਨ ਨੇ ਕਿਹਾ ਕਿ ਦੋਸਤੀ ਸਰਬ-ਅਜ਼ੀਮ ਰਿਸ਼ਤਾ ਹੈ, ਜਿਹੜਾ ਇਸ ਨਾਵਲ ਨੇ ਸਫ਼ਲਤਾ ਸਹਿਤ ਪ੍ਰਮਾਣਿਕ ਕੀਤਾ ਹੈ। ਇਸ ਮੌਕੇ ਮਿੱਤਰ ਸੈਨ ਮੀਤ ਤੇ ਪ੍ਰੋ. ਸ਼ਰਨਜੀਤ ਕੌਰ ਨੇ ਚਰਚਾ ’ਚ ਸ਼ਮੂਲੀਅਤ ਕਰਦਿਆਂ ਭਾਰਤੀ ਯੂਨੀਵਰਸਿਟੀਆਂ ਅਤੇ ਬੋਰਡ ਆਫ ਸਟੱਡੀਜ਼ ਨੂੰ ਅਪੀਲ ਕੀਤੀ ਕਿ ਨਾਵਲ ‘ਲਿਫ਼ਾਫਾ’ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਲਈ ਐੱਮਏ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ।

Advertisement

Advertisement
Advertisement