For the best experience, open
https://m.punjabitribuneonline.com
on your mobile browser.
Advertisement

ਕਤਿਾਬ ‘ਦੱਬੇ ਕੁਚਲਿਆਂ ਦਾ ਸਿੱਖਿਆ ਸ਼ਾਸਤਰ’ ਬਾਰੇ ਚਰਚਾ

07:58 AM Nov 07, 2023 IST
ਕਤਿਾਬ ‘ਦੱਬੇ ਕੁਚਲਿਆਂ ਦਾ ਸਿੱਖਿਆ ਸ਼ਾਸਤਰ’ ਬਾਰੇ ਚਰਚਾ
ਕਤਿਾਬ ‘ਦੱਬੇ ਕੁਚਲਿਆਂ ਦਾ ਸਿੱਖਿਆ ਸ਼ਾਸਤਰ’ ਬਾਰੇ ਚਰਚਾ ਕਰਦੇ ਹੋਏ ਸਾਹਤਿਕਾਰ।
Advertisement

ਸਾਹਤਿ ਪ੍ਰਤੀਨਿਧ
ਚੰਡੀਗੜ੍ਹ, 6 ਨਵੰਬਰ
ਸਾਹਤਿ ਚਿੰਤਨ, ਚੰਡੀਗੜ੍ਹ ਦੀ ਇਕੱਤਰਤਾ ਦੌਰਾਨ ਡਾ. ਕੁਲਦੀਪ ਪੁਰੀ ਦੀ ਪ੍ਰਧਾਨਗੀ ਹੇਠ ਪ੍ਰੋ. ਕੁਮਾਰ ਸੁਸ਼ੀਲ ਅਤੇ ਅਮਰਦੀਪ ਸਿੰਘ ਵੱਲੋਂ ਅਨੁਵਾਦ ਕੀਤੀ ਪਾਓਲੇ ਫਰੇਰਾ ਦੀ ਕਤਿਾਬ ‘ਦੱਬੇ ਕੁਚਲਿਆਂ ਦਾ ਸਿੱਖਿਆ ਸ਼ਾਸਤਰ’ ਬਾਰੇ ਚਰਚਾ ਹੋਈ। ਡਾ. ਰਮਿੰਦਰ ਸਿੰਘ ਨੇ ਕਿਹਾ ਕਿ ਪਾਓਲੇ ਨੇ ਦੱਬੇ ਕੁਚਲਿਆਂ ਦੀ ਮੁਕਤੀ ਵਾਲੀ ਸਿੱਖਿਆ ਬਾਰੇ ਲਿਖਿਆ। ਡਾ. ਲਲਨ ਸਿੰਘ ਨੇ ਕਿਹਾ ਕਿ ਪਾਓਲੇ ਫਰੇਰਾ ਨੇ ਮਾਨਵੀ ਜ਼ਿੰਦਗੀ ਦੇ ਅਰਥਾਂ ਨੂੰ ਸਮਝਿਆ। ਇਸ ਦੌਰਾਨ ਡਾ. ਕਾਂਤਾ ਇਕਬਾਲ, ਡਾ. ਰਾਜੇਸ਼ ਜੈਸਵਾਲ, ਜੈਪਾਲ, ਪ੍ਰੋ. ਅਤੈ ਸਿੰਘ, ਡਾ. ਜਸਪ੍ਰੀਤ ਕੌਰ, ਡਾ. ਅਮਰਜੀਤ ਸਿੰਘ, ਸ਼ਬਦੀਸ਼ ਡਾ. ਪਰਮਿੰਦਰ ਕੌਰ ਡਾ. ਹਰਮੇਲ ਸਿੰਘ, ਡਾ. ਕੰਵਲਜੀਤ ਸਿੰਘ ਤੇ ਹੋਰਾਂ ਨੇ ਵੀ ਕਤਿਾਬ ਬਾਰੇ ਆਪਣੇ ਵਿਚਾਰ ਪ੍ਰਗਟਾਏ। ਅਨੁਵਾਦਕ ਪ੍ਰੋ. ਕੁਮਾਰ ਸੁਸ਼ੀਲ ਨੇ ਕਿਹਾ ਕਿ ਇਹ ਐਂਟੀ ਕਲਾਸ ਕਤਿਾਬ ਲੱਗ ਸਕਦੀ ਹੈ। ਸਿੱਖਿਆ ਜ਼ਾਲਮ ਨੂੰ ਵੀ ਮਨੁੱਖ ਬਣਾਉਣ ਦੀ ਸਮਰੱਥਾ ਰੱਖਦੀ ਹੈ। ਡਾ. ਕੁਲਦੀਪ ਪੁਰੀ ਨੇ ਕਿਹਾ ਕਿ ਸਾਖਰਤਾ ਮੁਹਿੰਮ ਸੰਸਥਾਗਤ ਰੂਪ ‘ਚ ਚੱਲੀ, ਪਰ ਲੋਕ ਲਹਿਰ ਨਹੀਂ ਬਣ ਸਕੀ। ਪ੍ਰੋ. ਅਤੈ ਸਿੰਘ ਵੱਲੋਂ ਸੰਪਾਦਤ ਪੁਸਤਕ, ਵਰਿਆਮ ਸਿੰਘ ਦੀ ਚੋਣਵੀਂ ਕਵਤਿਾ ‘ਨਾਟਕ ਤੋਂ ਬਾਹਰਲਾ ਸੂਤਰਧਾਰ’ ਵੀ ਲੋਕ ਅਰਪਣ ਕੀਤੀ ਗਈ।

Advertisement

Advertisement
Author Image

Advertisement
Advertisement
×