ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਸਤਕ ‘ਦੁੱਧ ਵਿੱਚ ਕਾਂਜੀ’ ਬਾਰੇ ਸੰਵਾਦ

08:30 AM Sep 07, 2024 IST
ਸਮਾਗਮ ਵਿੱਚ ਸ਼ਾਮਲ ਪੰਜਾਬੀ ਵਿਭਾਗ ਦੇ ਵਿਦਿਆਰਥੀ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਸਤੰਬਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸ਼ੁਰੂ ਕੀਤੀ ਮਹੀਨਾਵਾਰ ਸਾਹਿਤਕ ਮਿਲਣੀ ‘ਸਾਹਿਤ ਸੰਵਾਦ’ ਦੀ ਲੜੀ ਤਹਿਤ ਪਲੇਠਾ ਸਮਾਗਮ ਅਮਰਜੀਤ ਚੰਦਨ ਦੀ ਕਿਤਾਬ ‘ਦੁੱਧ ਵਿਚ ਕਾਂਜੀ’ ਬਾਰੇ ਕਰਵਾਇਆ ਗਿਆ। ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਕਿਹਾ ਕਿ ਇਸ ਮਹੀਨਾਵਾਰ ਸਮਾਗਮ ਦਾ ਮਨੋਰਥ ਵਿਭਾਗ ਦੇ ਵਿਦਿਆਰਥੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਉਨ੍ਹਾਂ ਅੰਦਰਲੀਆਂ ਸਮੀਖਿਅਕ ਤੇ ਸਿਰਜਨਾਤਮਕ ਰੁਚੀਆਂ ਨੂੰ ਮੌਲਣ ਵਿਗਸਣ ਦਾ ਮੌਕਾ ਦੇਣਾ ਹੈ। ਸਮਾਗਮ ਕੋਆਰਡੀਨੇਟਰ ਡਾ. ਰੰਜੂ ਬਾਲਾ ਨੇ ‘ਦੁੱਧ ਵਿਚ ਕਾਂਜੀ’ ਦੇ ਵੱਖ-ਵੱਖ ਪਹਿਲੂਆਂ ਬਾਰੇ ਟਿੱਪਣੀਆਂ ਕੀਤੀਆਂ। ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਚੰਦਨ ਦੀ ਭਾਸ਼ਾ ਬਾਰੇ ਫ਼ਿਕਰਮੰਦੀ ਜਾਇਜ਼ ਹੈ ਪਰ ਬਹੁਤੇ ਥਾਈਂ ਉਸ ਦੀ ਸੁਰ ਫਤਵੇ ਦੇਣ ਵਾਲੀ ਹੈ। ਤਿੰਨ ਖੋਜਾਰਥੀਆਂ ਸੰਦੀਪ ਸਿੰਘ, ਪਵਨਦੀਪ ਕੌਰ ਤੇ ਪਵਨਬੀਰ ਸਿੰਘ ਨੇ ਖੋਜ-ਪੱਤਰ ਪੜ੍ਹੇ। ਸੰਦੀਪ ਸਿੰਘ ਨੇ ਸਵਾਲ ਉਠਾਉਂਦਿਆ ਕਿਹਾ ਅਮਰਜੀਤ ਚੰਦਨ ਪੰਜਾਬੀ ਦੇ ਵਾਕ ਨੂੰ ਵਿਰਾਸਤੀ ਸ਼ਬਦ ਜੜ੍ਹਤ ਵਿਚ ਵੇਖਣਾ ਚਾਹੁੰਦੇ ਹਨ। ਪਵਨਦੀਪ ਕੌਰ ਨੇ ਆਪਣੇ ਖੋਜ ਵਿਚ ਪੰਜਾਬੀ ਬਾਰੇ ਅਮਰਜੀਤ ਚੰਦਨ ਦੀ ਫਿਰਕਮੰਦੀ ਬਾਰੇ ਕਈ ਸੁਆਲ ਉਠਾਏ। ਤੀਸਰੇ ਵਕਤਾ ਪਵਨਬੀਰ ਸਿੰਘ ਭਾਸ਼ਾ ਵਿਗਿਆਨ ਦੇ ਨੁਕਤੇ ਤੋਂ ਚਰਚਾ ਕਰਦਿਆਂ ਕਿਹਾ ਸ਼ੁੱਧ ਭਾਸ਼ਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਤਿੰਨੋਂ ਖੋਜਾਰਥੀਆਂ ਨੇ ਕਿਤਾਬ ਦੀ ਤਰਕਪੂਰਨ ਢੰਗ ਨਾਲ ਉਧੇੜ ਬੁਣ ਕੀਤੀ। ਸਮਾਗਮ ਦੇ ਦੂਜੇ ਦੌਰ ਵਿਚ ਅਮਨਦੀਪ ਕੌਰ, ਗੁਰਪ੍ਰੀਤ ਸਿੰਘ, ਨੰਦਨੀ, ਅਰਸ਼ਦੀਪ, ਤਰਨਪ੍ਰੀਤ ਕੌਰ, ਰਾਜਵੀਰ ਕੌਰ ਨੇ ਦਲੀਲ ਪੂਰਵਕ ਟਿੱਪਣੀਆਂ ਕੀਤੀਆਂ। ਇਸ ਉਪਰੰਤ ਸਵਾਲ ਜਵਾਬ ਹੋਏ ਤੇ ਅਧਿਆਪਕਾਂ ਨੇ ਵੀ ‘ਦੁੱਧ ਵਿਚ ਕਾਂਜੀ’ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿਚ ਪ੍ਰੋ. ਰਵੀ ਰਵਿੰਦਰ, ਡਾ. ਨਛੱਤਰ ਸਿੰਘ, ਡਾ. ਰਜਨੀ ਬਾਲਾ, ਡਾ. ਯਾਦਵਿੰਦਰ ਸਿੰਘ ਵੀ ਹਾਜ਼ਰ ਸਨ।

Advertisement

Advertisement