For the best experience, open
https://m.punjabitribuneonline.com
on your mobile browser.
Advertisement

ਦੇਸ਼ ਭਗਤ ’ਵਰਸਿਟੀ ’ਚ ਸਪਤ ਸਿੰਧੂ ਸੱਭਿਅਤਾ ਬਾਰੇ ਚਰਚਾ

08:41 AM May 08, 2024 IST
ਦੇਸ਼ ਭਗਤ ’ਵਰਸਿਟੀ ’ਚ ਸਪਤ ਸਿੰਧੂ ਸੱਭਿਅਤਾ ਬਾਰੇ ਚਰਚਾ
ਸਮਾਗਮ ਦੌਰਾਨ ਹਾਜ਼ਰ ਡਾ. ਵਰਿੰਦਰ ਗਰਗ, ਡਾ. ਜ਼ੋਰਾ ਸਿੰਘ ਅਤੇ ਹੋਰ। -ਫੋਟੋ:ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 7 ਮਈ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਦੀ ਫੈਕਲਟੀ ਵੱਲੋਂ ਸਪਤ ਸਿੰਧੂ ਸੱਭਿਅਤਾ ਦੀ ਬਾਰੇ ਵਰਕਸ਼ਾਪ ਕਾਰਵਾਈ ਗਈ। ਇਸ ਵਿੱਚ ਸੱਭਿਅਤਾ ਦੀਆਂ ਪ੍ਰਾਚੀਨ ਜੜ੍ਹਾਂ ਦੀ ਪੜਚੋਲ ਕਰਨ, ਸਿੰਧੂ ਘਾਟੀ ਵੱਲ ਵਾਪਸ ਜਾਣ, ਸਮਕਾਲੀ ਸੰਸਾਰ ਵਿੱਚ ਇਸ ਦੀ ਮਹੱਤਤਾ ਨੂੰ ਸਮਝਣ ਬਾਰੇ ਗੱਲਾਂ ਸਾਹਮਣੇ ਆਈਆਂ। ਵਰਕਸ਼ਾਪ ਦੀ ਸ਼ੁਰੂਆਤ ਫੈਕਲਟੀ ਦੇ ਡਾਇਰੈਕਟਰ ਡਾ. ਦਵਿੰਦਰ ਕੁਮਾਰ ਨੇ ਮੁੱਖ-ਮਹਿਮਾਨ ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ’ਤੇ ਹਾਜ਼ਰੀਨ ਦਾ ਸੁਆਗਤ ਕੀਤਾ। ਉਨ੍ਹਾਂ ਸਪਤ ਸਿੰਧੂ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸਮੂਹਿਕ ਪਛਾਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਐਮਡੀ (ਰੇਡੀਓਲੋਜੀ) ਡਾ. ਵਰਿੰਦਰ ਗਰਗ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸਪਤ ਸਿੰਧੂ ਦੇ ਰਹੱਸਾਂ ’ਤੇ ਰੌਸ਼ਨੀ ਪਾਈ ਅਤੇ ਬਸਤੀਵਾਦੀ ਪ੍ਰਸ਼ਾਸਕਾਂ ਦੁਆਰਾ ਕੀਤੀ ਗਈ ਹੇਰਾਫੇਰੀ ਤੋਂ ਵਿਸਥਾਰ ਵਿੱਚ ਜਾਣੂ ਕਰਵਾਇਆ। ਮੁੱਖ ਮਹਿਮਾਨ ਡਾ. ਜ਼ੋਰਾ ਸਿੰਘ ਤੇ ਡਾ. ਵਰਿੰਦਰ ਸਿੰਘ ਨੇ ਵੀ ਸਪਤ ਸਿੰਧੂ ਸੱਭਿਅਤਾ ਦੀ ਮਹੱਤਤਾ ’ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਤਵੰਤਿਆਂ ਵੱਲੋਂ ਡਾ. ਧਰਮਿੰਦਰ ਸਿੰਘ ਦੁਆਰਾ ਲਿਖੀ ਪੁਸਤਕ ‘ਲੋਕਧਾਰਾ ਅਤੇ ਲੋਕਧਾਰਾ’ ਲੋਕ ਅਰਪਣ ਕੀਤੀ ਗਈ।

Advertisement

Advertisement
Author Image

joginder kumar

View all posts

Advertisement
Advertisement
×