ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਰਲ ਮਾਰਕਸ ਦੀ ਸੰਗਰਾਮੀ ਜੀਵਨ ਗਾਥਾ ਬਾਰੇ ਚਰਚਾ

08:55 AM May 06, 2024 IST
ਦੇਸ਼ ਭਗਤ ਯਾਦਗਾਰ ਹਾਲ ਵਿੱਚ ਚਰਚਾ ਕਰਦੇ ਹੋਏ ਅਹੁਦੇਦਾਰ।

ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਮਈ
ਕਾਰਲ ਮਾਰਕਸ ਦੇ 206ਵੇਂ ਜਨਮ ਦਿਹਾੜੇ (5 ਮਈ, 1818) ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ’ਚ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਕਾਰਲ ਮਾਰਕਸ ਦੇ ਪ੍ਰੇਰਨਾਮਈ ਸੰਗਰਾਮੀ ਜੀਵਨ ਗਾਥਾ ਦੇ ਵਰਕੇ ਸਾਂਝੇ ਕੀਤੇ।
ਵਿਚਾਰ-ਚਰਚਾ ਦੇ ਮੁੱਖ ਵਕਤਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਨੇ ‘ਅਜੋਕੀ ਸਮਾਜਿਕ ਸਥਿਤੀ ’ਚ ਮਾਰਕਸਵਾਦੀ ਪ੍ਰਸੰਗਕਤਾ ਅਤੇ ਦ੍ਰਿਸ਼ਟੀਕੋਣ’ ਵਿਸ਼ੇ ’ਤੇ ਆਪਣੀ ਗੱਲਬਾਤ ਰੱਖੀ। ਉਨ੍ਹਾਂ ਕਿਹਾ ਕਿ ਦੁਨੀਆਂ ਅੰਦਰ ਭਾਰਤ ਗਿਣਨਯੋਗ ਅਹਿਮ ਖੇਤਰਾਂ ’ਚ ਪ੍ਰਥਮ ਸਥਾਨ ’ਤੇ ਸੀ ਪਰ ਬਾਅਦ ਵਿਚ ਕਿਸਾਨਾਂ ਮਜ਼ਦੂਰਾਂ ਨੂੰ ਉਜਾੜ ਕੇ, ਵਸੀਲੇ ਖੋਹ ਕੇ, ਪੂੰਜੀ ਦਾ ਕੁੱਝ ਹੱਥਾਂ ਵਿੱਚ ਇਕੱਤਰੀਕਰਨ ਕਰਕੇ ਭਾਰਤੀ ਸਮਾਜ ਦੇ ਵਿਕਾਸ ਦੀ ਸੰਘੀ ਘੁੱਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਮਰਾਜ ਸਾਡੇ ਵਰਗੇ ਮੁਲਕਾਂ ਨੂੰ ਪੂਰਵ ਸਰਮਾਏਦਾਰੀ ਵਾਲੇ ਜਕੜਪੰਜੇ ਵਿੱਚ ਹੀ ਰੱਖਣਾ ਚਾਹੁੰਦਾ ਹੈ। ਪ੍ਰੋ. ਗੋਪਾਲ ਬੁੱਟਰ, ਡਾ. ਸੁਰਿੰਦਰ ਸਿੰਘ ਸਿੱਧੂ, ਡਾ. ਹਰਜਿੰਦਰ ਅਟਵਾਲ, ਨਸੀਬ ਚੰਦ ਬੱਬੀ, ਡਾ. ਸੈਲੇਸ਼, ਗੁਰਮੀਤ, ਜਗੀਰ ਸਿੰਘ ਅੰਮ੍ਰਿਤਸਰ, ਵਿਸ਼ਵ ਮਿੱਤਰ ਬੰਬੀ, ਪਰਮਜੀਤ ਕਲਸੀ, ਪਰਮਜੀਤ ਸਮਰਾਏ ਨੇ ਮਾਰਕਸਵਾਦ ਦੀ ਪ੍ਰਸੰਗਿਕਤਾ, ਸਰਮਾਏਦਾਰੀ ਦੀ ਭਾਰਤ ਵਿੱਚ ਹਾਲਤ, ਸਿਆਸੀ ਪਾਰਟੀਆਂ ਦੀ ਅਜੋਕੀ ਹਾਲਤ ਆਦਿ ਮੁੱਦਿਆਂ ’ਤੇ ਸਵਾਲ ਕੀਤੇ। ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਵੱਡੇ ਇਕੱਠਾਂ ਦੀ ਬਿਨਾਂ ਸ਼ੱਕ ਆਪਣੀ ਮਹੱਤਤਾ ਹੈ ਪਰ ਗੰਭੀਰ ਚਿੰਤਨ, ਮੰਥਨ, ਇਤਿਹਾਸ, ਦਰਸ਼ਨ, ਮਹੱਤਵਪੂਰਨ ਮੁੱਦਿਆਂ, ਸਰਗਰਮੀਆਂ ਉਪਰ ਪੜਚੋਲਵੀਂ ਝਾਤ ਮਾਰਨ, ਲੋਕਾਂ ਦੇ ਪੱਖ ਤੋਂ ਬਦਲਾਅ ਭਰਿਆ ਚਿੰਤਨ ਸਿਰਜਣ ਲਈ ਅਜਿਹੀਆਂ ਵਿਚਾਰ ਗੋਸ਼ਟੀਆਂ ਦੀ ਬੇਹੱਦ ਲੋੜ ਹੈ।

Advertisement

Advertisement
Advertisement