For the best experience, open
https://m.punjabitribuneonline.com
on your mobile browser.
Advertisement

ਜਗਤਾਰ ਗਿੱਲ ਦੀ ਪੁਸਤਕ ‘ਪਾ ਚਾਨਣ ਦੀ ਬਾਤ’ ਬਾਰੇ ਚਰਚਾ

05:41 AM Apr 28, 2024 IST
ਜਗਤਾਰ ਗਿੱਲ ਦੀ ਪੁਸਤਕ ‘ਪਾ ਚਾਨਣ ਦੀ ਬਾਤ’ ਬਾਰੇ ਚਰਚਾ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਅਪਰੈਲ
ਜਥੇਬੰਦੀ ਰਾਬਤਾ-ਮੁਕਾਲਮਾ ਕਾਵਿ-ਮੰਚ ਵੱਲੋਂ ‘ਪੁਸਤਕਾਂ ਸੰਗ ਸੰਵਾਦ’ ਸਮਾਗਮ ਵਿਚ ਸ਼ਾਇਰ ਜਗਤਾਰ ਗਿੱਲ ਦੇ ਨਵ-ਪ੍ਰਕਾਸ਼ਿਤ ਦੋਹਾ ਸੰਗ੍ਰਹਿ ‘ਪਾ ਚਾਨਣ ਦੀ ਬਾਤ’ ਉੱਤੇ ਚਰਚਾ ਕਰਨ ਵਾਸਤੇ ਪ੍ਰੋਗਰਾਮ ਕੀਤਾ ਗਿਆ।
ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਨਾਲ਼ ਸਥਾਨਕ ਭਾਈ ਵੀਰ ਨਿਵਾਸ ਅਸਥਾਨ ਵਿਖੇ ਹੋਏ ਸਮਾਗਮ ਦਾ ਆਗਾਜ਼ ਮੰਚ ਦੇ ਕਨਵੀਨਰ ਹਰਜੀਤ ਸਿੰਘ ਸੰਧੂ ਨੇ ਕੀਤਾ।
ਡਾ. ਹੀਰਾ ਸਿੰਘ ਨੇ ਕਿਹਾ ਕਿ ਪੁਸਤਕ ਵਿੱਚ ਸਮੁੱਚੇ ਦੋਹੇ ਪਾਠਕ ਦੇ ਅਦਬੀ ਰੂਚੀ ਦੀ ਤ੍ਰਿਪਤੀ ਕਰਦੇ ਹਨ।
ਡਾ. ਪਰਮਜੀਤ ਢੀਂਗਰਾ ਨੇ ਕਿਹਾ ਕਿ ਕਈ ਸਦੀਆਂ ਪਹਿਲਾਂ ਤੋਂ ਸੂਫੀ ਸੰਤਾਂ ਵੱਲੋਂ ਲਿਖੇ, ਪੜ੍ਹੇ ਤੇ ਗਾਏ ਗਏ ਇਸ ਦੋਹਾ ਸ਼ਾਇਰੀ ਨੂੰ ਲੋਕ ਅੱਜ ਵੀ ਅਦਬ ਅਤੇ ਸਤਿਕਾਰ ਦਿੰਦੇ ਹਨ। ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਦੋਹਾ ਸ਼ਾਇਰੀ ਮਨੁੱਖੀ ਮਨ ਅੰਦਰ ਜ਼ਜ਼ਬ ਹੋਣ ਅਤੇ ਅਸਰ ਕਰਨ ਵਾਲੀ ਹੈ। ਕਵੀ ਜਗਦੀਸ਼ ਰਾਣਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਮੰਚ ਸੰਚਾਲਨ ਸਰਬਜੀਤ ਸਿੰਘ ਸੰਧੂ ਨੇ ਕੀਤਾ।
ਗੋਸ਼ਟੀ ਵਿਚ ਹਿੱਸਾ ਲੈਣ ਵਾਲ਼ਿਆਂ ਵਿਚ ਕਹਾਣੀਕਾਰ ਦੀਪ ਦਵਿੰਦਰ ਸਿੰਘ, ਮੁਖ਼ਤਾਰ ਗਿੱਲ, ਧਰਵਿੰਦਰ ਔਲਖ, ਸੁਖਦੇਵ ਰਾਜ ਕਾਲੀਆ, ਸੁਖਦੇਵ ਸਿੰਘ ਕਾਹਲੋਂ, ਹਰਪਾਲ ਸਿੰਘ ਨਾਗਰਾ, ਐੱਸ. ਪਰਸ਼ੋਤਮ, ਹਰਜੀਤ ਸਿੰਘ ਗਰੋਵਰ, ਦਵਿੰਦਰ ਦੀਦਾਰ, ਜਸਵੰਤ ਹਾਂਸ, ਜਗਰੂਪ ਕੌਰ, ਸੁਪਿੰਦਰ ਸਿੰਘ, ਸੁੱਚਾ ਸਿੰਘ ਰੰਧਾਵਾ ਸ਼ਾਮਲ ਹੋਏ।

Advertisement

Advertisement
Author Image

joginder kumar

View all posts

Advertisement
Advertisement
×