For the best experience, open
https://m.punjabitribuneonline.com
on your mobile browser.
Advertisement

ਕੰਪਿਊਟਰ ਅਧਿਆਪਕਾਂ ਵੱਲੋਂ ਮੰਗਾਂ ਬਾਰੇ ਚਰਚਾ

08:18 AM Apr 17, 2024 IST
ਕੰਪਿਊਟਰ ਅਧਿਆਪਕਾਂ ਵੱਲੋਂ ਮੰਗਾਂ ਬਾਰੇ ਚਰਚਾ
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ। -ਫੋਟੋ: ਢਿੱਲੋਂ
Advertisement

ਪੱਤਰ ਪ੍ਰੇਰਕ
ਜਗਰਾਉਂ, 16 ਅਪਰੈਲ
ਕੰਪਿਊਟਰ ਅਧਿਆਪਕ ਫਰੰਟ (ਪੰਜਾਬ) ਦੀ ਹੱਕੀ ਮੰਗਾਂ ਬਾਰੇ ਸੂਬਾ ਪੱਧਰੀ ਇਕੱਤਰਤਾ ਜਥੇਬੰਦੀ ਦੇ ਸੂਬਾ ਆਗੂ ਰੁਪਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਪੁੱਜੇ ਅਧਿਆਪਕਾਂ ਨੇ ਲੰਮੇ ਸਮੇਂ ਲਟਕ ਰਹੇ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਰੁਪਿੰਦਰ ਸਿੰਘ ਚਾਹਲ ਨੇ ਸੰਬੋਧਨ ਕਰਦਿਆਂ ਆਖਿਆ ਕਿ 6ਵਾਂ ਤਨਖਾਹ ਕਮਿਸ਼ਨ, ਸਿਵਲ ਸਰਵਿਸ ਰੂਲ ਅਤੇ ਸਿੱਖਿਆ ਵਿਭਾਗ ’ਚ ਰਲੇਵੇਂ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਨੂੰ ਇਸ ਨੂੰ ਪੂਰਾ ਨਹੀਂ ਕਰ ਰਹੀ। ਪੁਸ਼ਪਾਲ ਸਿੰਘ ਗਰੇਵਾਲ ਨੇ ਆਖਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਮੰਨਵਾਉਣ ਲਈ ਮੰਗਾਂ ਦੀ ਸਹੀ ਰੂਪ ਰੇਖਾ ਤਿਆਰ ਕਰਨੀ, ਜੋਸ਼ ਅਤੇ ਹੋਸ਼ ਤੋਂ ਕੰਮ ਲੈਣਾ ਜ਼ਰੂਰੀ ਹੈ। ਸੂਬਾ ਕਮੇਟੀ ਮੈਂਬਰ ਚੇਤਨ ਭਾਗਰਵ ਨੇ ਜਥੇਬੰਦੀ ਦੇ ਕੰਮ ਕਰਨ ਦੇ ਤਰੀਕਿਆਂ ਅਤੇ ਅਗਾਊਂ ਰਣਨੀਤੀਆਂ ਬਾਰੇ ਜਾਣੂ ਕਰਵਾਇਆ। ਸਟੇਜ ਨਰਿੰਦਰ ਕੁਮਾਰ ਨੇ ਸੰਭਾਲੀ ਅਤੇ ਆਏ ਅਧਿਆਪਕਾਂ ਦਾ ਜਥੇਬੰਦੀ ਆਗੂਆਂ ਵੱਲੋਂ ਧੰਨਵਾਦ ਕੀਤਾ। ਇਕੱਤਰਤਾ ਨੂੰ ਹੋਰਨਾਂ ਤੋਂ ਇਲਾਵਾ ਰਾਜਪਾਲ, ਵਿਪਿਨ, ਗਗਨ ਭਾਟੀਆ, ਵਿਸ਼ਾਲ ਮਠਾੜੂ ਤੇ ਸੁਖਜੀਤ ਚੌਕੀਮਾਨ, ਸੋਨੀਆ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×