ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਨੀਅਰ ਸਿਟੀਜ਼ਨਾਂ ਵੱਲੋਂ ਮੰਗਾਂ ਅਤੇ ਸਹੂਲਤਾਂ ਬਾਰੇ ਵਿਚਾਰ-ਚਰਚਾ

06:04 AM Nov 26, 2024 IST
ਸੰਗਰੂਰ ’ਚ ਫੈਡਰੇਸ਼ਨ ਆਫ਼ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਪੰਜਾਬ ਦਾ ਨਿਊਜ਼ ਲੈਟਰ ਜਾਰੀ ਕਰਦੇ ਹੋਏ ਸੂਬਾਈ ਅਹੁਦੇਦਾਰ।

ਗੂੁਰਦੀਪ ਸਿੰਘ ਲਾਲੀ
ਸੰਗਰੂਰ, 25 ਨਵੰਬਰ
ਇੱਥੇ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਬਨਾਸਰ ਬਾਗ ਵਿੱਚ ਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਪੰਜਾਬ ਦਾ ਪੰਜਾਬ ਪੱਧਰੀ ਇੱਕਤਰਤਾ ਲਾਈਫ਼ ਚੇਅਰਮੈਨ ਐੱਸਪੀ ਕਰਕਰਾ ਸਾਬਕਾ ਆਈਏਐੱਸ, ਪ੍ਰੋ. ਆਰਕੇ ਕੱਕੜ, ਜੋਗਿੰਦਰ ਸਿੰਘ ਮਦਾਨ, ਪੀਕੇ ਗੁਪਤਾ, ਆਈਜੀਐੱਸ ਚੋਪੜਾ, ਤਰਸੇਮ ਲਾਲ ਤੋਂ ਇਲਾਵਾ ਗੁਰਦੀਪ ਸਿੰਘ, ਬਲਵੀਰ ਸਿੰਘ, ਚਰਨ ਸਿੰਘ ਚੋਪੜਾ, ਸਤਵੰਤ ਕੌਰ, ਇੰਦਰਜੀਤ ਸਿੰਘ ਚੋਪੜਾ ਅਤੇ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਸਿੰਘ ਕੋਸ਼ਲ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿਚ ਪੰਜਾਬ ਭਰ ਤੋਂ ਫੈਡਰੇਸ਼ਨ ਦੇ ਡੈਲੀਗੇਟ ਵੱਡੀ ਗਿਣਤੀ ’ਚ ਸ਼ਾਮਲ ਹੋਏ। ਜਨਰਲ ਸਕੱਤਰ ਜਗਜੀਤ ਸਿੰਘ ਜੱਸਲ ਨੇ ਸਮਾਗਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਕੀਤੀ। ਸੰਗਰੂਰ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਫੈਡਰੇਸ਼ਨ ਦੇ ਲਾਈਫ਼ ਚੇਅਰਮੈਨ ਐੱਸਪੀ ਕਰਕਰਾ ਨੇ ਕਿਹਾ ਕਿ ਸੂਬੇ ਦੀ ਸੀਨੀਅਰ ਸਿਟੀਜ਼ਨ ਦੀ ਭਲਾਈ ਬਾਰੇ ਕੰਮ ਕਰਨ ਵਾਲੀ ਸੰਸਥਾ ਦਾ ਗਠਨ 2008 ਵਿੱਚ ਹੋਇਆ ਸੀ। ਸਕੱਤਰ ਜਨਰਲ ਜੇਐੱਸ ਮਦਾਨ ਨੇ ਫੈਡਰੇਸ਼ਨ ਦੇ ਕੰਮਾਂ ਬਾਰੇ ਦੱਸਿਆ। ਸਰਦਾਰੀ ਲਾਲ ਕਾਮਰਾ, ਮੋਗਾ, ਇੰਜ ਬਲਵੀਰ ਸਿੰਘ ਲੁਧਿਆਣਾ, ਇੰਜ ਕਰਨੈਲ ਸਿੰਘ ਰੋਪੜ, ਦਲਜੀਤ ਸਿੰਘ ਗਰੇਵਾਲ ਚੰਡੀਗੜ੍ਹ ਨੇ ਸੀਨੀਅਰ ਸਿਟੀਜ਼ਨ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਸੀਨੀਅਰ ਸਿਟੀਜ਼ਨ ਦਿਹਾੜਾ ਪੰਜਾਬ ਪੱਧਰ ’ਤੇ ਪੰਜਾਬ ਸਰਕਾਰ ਵੱਲੋਂ ਅਤੇ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਵੱਲੋਂ ਮਨਾਇਆ ਜਾਣਾ ਚਾਹੀਦਾ ਹੈ। ਬੁਢਾਪਾ ਪੈਨਸ਼ਨ 1500 ਤੋਂ 3500 ਰੁਪਏ ਕੀਤੀ ਜਾਵੇ। ਸਮਾਜਿਕ ਸੁਰੱਖਿਆ ਵਿਭਾਗ ਨੂੰ ਬਜ਼ੁਰਗਾਂ ਲਈ ਸਟੇਟ ਪਾਲਿਸੀ ਬਣਾ ਕੇ ਲਾਗੂ ਕਰਵਾਉਣ ਅਤੇ ਬਜ਼ੁਰਗਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਸਬੰਧਿਤ ਅਫ਼ਸਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣ। ਮੀਟਿੰਗ ਵਿੱਚ ਪੰਦਰਾਂ ਐਸੋਸੀਏਸ਼ਨਾਂ ਨੇ ਭਾਗ ਲਿਆ। ਇੱਕਤਰਤਾ ਵਿੱਚ ਫੈਡਸਨ ਦਾ ਨਿਊਜ਼ ਲੈਟਰ ਵੀ ਜਾਰੀ ਕੀਤਾ ਗਿਆ।
ਚੇਅਰਮੈਨ ਇੰਜ: ਪ੍ਰਵੀਨ ਬਾਂਸਲ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਭੁਪਿੰਦਰ ਸਿੰਘ ਜੱਸੀ ਸਤਦੇਵ ਸ਼ਰਮਾ, ਨਿਰਮਲ ਸਿੰਘ ਮਾਣਾ, ਰਾਜ ਕੁਮਾਰ ਬਾਂਸਲ, ਸੁਧੀਰ ਕੁਮਾਰ ਵਾਲੀਆ, ਏਪੀ ਸਿੰਘ ਬਾਬਾ, ਬੀਕੇ ਗੁਪਤਾ, ਸਤਦੇਵ ਸ਼ਰਮਾ, ਸੁਮਨ ਜਖ਼ਮੀ, ਸੁਨੀਤਾ ਕੋਸ਼ਲ, ਪ੍ਰੇਮ ਗਰਗ, ਸ਼ਕਤੀ ਮਿੱਤਲ, ਸਰਦਾਰਾ ਸਿੰਘ, ਰਕੇਸ਼ ਗੁਪਤਾ, ਐਸੋਸੀਏਸ਼ਨ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।

Advertisement

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵੱਲੋਂ ਸਨਮਾਨ ਸਮਾਰੋਹ

ਸੰਗਰੂਰ (ਖੇਤਰੀ ਪ੍ਰਤੀਨਿਧ): ਸਥਾਨਕ ਬਨਾਸਰ ਬਾਗ਼ ਵਿਖੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ। ਡਾ. ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਅਤੇ ਇੰਜਨੀਅਰ ਪਰਵੀਨ ਬਾਂਸਲ ਚੇਅਰਮੈਨ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਸੀਨੀਅਰ ਸਰਪ੍ਰਸਤ ਇੰਜ: ਬਲਦੇਵ ਸਿੰਘ ਗੋਸਲ ਅਤੇ ਗੁਰਪਾਲ ਸਿੰਘ ਗਿੱਲ ਸ਼ਾਮਲ ਹੋਏ। ਵੱਖ ਵੱਖ ਬੁਲਾਰਿਆਂ ਏਪੀ ਸਿੰਘ ਬਾਬਾ, ਸੁਰਜੀਤ ਸਿੰਘ ਢੀਂਡਸਾ, ਰਾਜ ਕੁਮਾਰ ਅਰੋੜਾ, ਆਰ ਐਸ ਮਦਾਨ, ਭੁਪਿੰਦਰ ਸਿੰਘ ਜੱਸੀ, ਗੋਬਿੰਦਰ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ, ਚੰਚਲ ਗਰਗ ਨੇ ਸੰਸਥਾ ਦੇ ਦਫ਼ਤਰ ਵਿੱਚਪਹਿਲੀ ਵਾਰ ਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਇਕਾਈ ਦੀ ਰਾਜ ਪੱਧਰੀ ਹੋਈ ਕਾਨਫਰੰਸ ਦੀ ਸਫਲਤਾ ’ਤੇ ਖੁਸ਼ੀ ਜਾਹਰ ਕੀਤੀ। ਇਸ ਮੌਕੇ ਸ਼ਕਤੀ ਮਿੱਤਲ, ਅਵਿਨਾਸ਼ ਸ਼ਰਮਾ, ਰਾਜ ਕੁਮਾਰ ਬਾਂਸਲ, ਬਾਲ ਕ੍ਰਿਸ਼ਨ, ਕੁਲਵੰਤ ਸਿੰਘ ਅਕੋਈ, ਕਰਨ ਕੁਮਾਰ, ਸੁਰਿੰਦਰ ਸ਼ੋਰੀ ਨੇ ਸੇਵਾਵਾਂ ਨਿਭਾਈਆਂ।

Advertisement
Advertisement