For the best experience, open
https://m.punjabitribuneonline.com
on your mobile browser.
Advertisement

ਚੀਨ ਦੇ ਫੌਜੀ ਵਿਕਾਸ ਤੇ ਆਰਥਿਕ ਉਭਾਰ ਬਾਰੇ ਚਰਚਾ

08:16 AM Dec 03, 2023 IST
ਚੀਨ ਦੇ ਫੌਜੀ ਵਿਕਾਸ ਤੇ ਆਰਥਿਕ ਉਭਾਰ ਬਾਰੇ ਚਰਚਾ
ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ ਲੈਫ਼ਟੀਨੈਂਟ ਜਨਰਲ ਐੱਸਐੱਲ ਨਰਸਿਮ੍ਹਾ। -ਫੋਟੋ: ਰਵੀ ਕੁਮਾਰ
Advertisement

ਅਜੈ ਬੈਨਰਜੀ
ਚੰਡੀਗੜ੍ਹ, 2 ਦਸੰਬਰ
ਚੀਨ ਦੇ ਫੌਜੀ ਵਿਕਾਸ ਤੇ ਆਰਥਿਕ ਉਭਾਰ ਬਾਰੇ ਵੀ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਚਰਚਾ ਕੀਤੀ ਗਈ। ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਲੈਫ਼ਟੀਨੈਂਟ ਜਨਰਲ ਐੱਸਐਲ ਨਰਸਿਮ੍ਹਾ (ਸੇਵਾਮੁਕਤ) ਨੇ ਦੋ ਵੱਖ-ਵੱਖ ਮੁੱਦੇ ਇਸ ਮੌਕੇ ਚੁੱਕੇ- ਇਨ੍ਹਾਂ ਵਿਚ ਲਟਕੇ ਹੋਏ ਸਰਹੱਦੀ ਮੁੱਦੇ ਸੁਲਝਾਉਣਾ ਤੇ ਭਾਰਤੀ ਸੰਦਰਭ ਵਿਚ ਚੀਨ ਦੇ ਵਿਕਾਸ ਨੂੰ ਸਹੀ ਢੰਗ ਨਾਲ ਸਮਝਣਾ। ਇਨ੍ਹਾਂ ਦੋਵਾਂ ਨੇ ਕਰਨਲ ਟੀਪੀਐੱਸ ਹੁੰਦਲ (ਸੇਵਾਮੁਕਤ) ਨਾਲ ਚੀਨ ਨਾਲ ਸਬੰਧਤ ਵਿਸ਼ੇ ਉਤੇ ਹੋਈ ਚਰਚਾ ਵਿਚ ਹਿੱਸਾ ਲਿਆ। ਚਰਚਾ ਅਜੋਕੀ ਤਕਨੀਕ ਤੇ ਆਤਮ-ਨਿਰਭਰਤਾ ਦੇ ਸਮੇਂ ਵਿਚ ਭਾਰਤ ਤੇ ਚੀਨ ਦੇ ਸੰਭਾਵੀ ਟਕਰਾਅ ਉਤੇ ਕੇਂਦਰਤ ਸੀ। ਤਿਵਾੜੀ ਨੇ ਕਿਹਾ ਕਿ ਭਾਰਤ ਨੂੰ ਚੀਨ ਨਾਲ ਆਪਣੇ ਸਰਹੱਦੀ ਵਿਵਾਦਾਂ ਉਤੇ ਚਰਚਾ ਲਈ ਤਿਆਰ ਰਹਿਣਾ ਚਾਹੀਦਾ ਹੈ।
ਤਿਵਾੜੀ ਨੇ ਕਿਹਾ, ‘ਮੁਲਕ ਨੂੰ ਇਸ ਬਾਰੇ ਦੱਸਣ ਦੀ ਲੋੜ ਹੈ ਕਿ ਇਸ ਸੰਵਾਦ ਵਿਚ ਜ਼ਮੀਨ ਦੇ ਲੈਣ-ਦੇਣ ਦੀ ਸਥਿਤੀ ਬਣੇਗੀ।’ ਉਨ੍ਹਾ ਨਾਲ ਹੀ ਕਿਹਾ, ‘ਇਹ ਰਾਇ ਕਿ ਭਾਰਤ ਨੂੰ ਚੀਨ ਨਾਲੋਂ ਵੱਧ ਥਾਂ ਦੇਣੀ ਪਏਗੀ, ਗਲਤ ਹੈ।’ ਸੰਸਦ ਮੈਂਬਰ ਨੇ ਕਿਹਾ ਕਿ, ‘ਸਾਨੂੰ ਆਪਣੀ ਸੋਚ ਵਿਚ ਬੁਨਿਆਦੀ ਤਬਦੀਲੀ ਕਰਨ ਦੀ ਲੋੜ ਹੈ ਤਾਂ ਕਿ ਵਾਧੂ ਖੇਤਰਾਂ ਤੇ ਸੁਰੱਖਿਆ ਵਿਚਾਲੇ ਫਰਕ ਨੂੰ ਸਮਝਿਆ ਜਾ ਸਕੇ।’
ਮਨਮੋਹਨ ਸਿੰਘ ਕੈਬਨਿਟ ’ਚ ਮੰਤਰੀ ਰਹੇ ਤਿਵਾੜੀ ਨੇ ਚੀਨ ਅਤੇ ਭਾਰਤ ਦੇ 1975 ਤੋਂ ਹੋ ਰਹੇ ਆਰਥਿਕ ਵਿਕਾਸ ਦੀ ਵੀ ਤੁਲਨਾ ਕੀਤੀ। ਲੈਫ਼ਟੀਨੈਂਟ ਜਨਰਲ ਨਰਸਿਮ੍ਹਾ ਤਿਵਾੜੀ ਦੀ ਇਸ ਗੱਲ ਨਾਲ ਸਹਿਮਤ ਹੋਏ ਕਿ ਹੋਰਾਂ ਮੁਲਕਾਂ ਨਾਲ ਸਰਹੱਦੀ ਵਿਵਾਦ ਵਿਚਾਰਨ ਵੇਲੇ ਚੀਨ ਨੇ 50:50 ਦੇ ਸਮਝੌਤੇ ਕੀਤੇ ਹਨ।
ਉਨ੍ਹਾਂ ਚੀਨ ਨਾਲ ਜੁੜੇ ਖ਼ਤਰਿਆਂ ਬਾਰੇ ਵੀ ਗੱਲਬਾਤ ਕੀਤੀ। ਤਿਵਾੜੀ ਨੇ ਕਿਹਾ ਕਿ ਚੀਨ ਦਾ ਫੌਜ ਉਤੇ ਖਰਚ 17 ਹਿੰਦ-ਪ੍ਰਸ਼ਾਂਤ ਦੇਸ਼ਾਂ ਦੇ ਕੁੱਲ ਖ਼ਰਚ ਤੋਂ ਵੀ ਵੱਧ ਹੈ। ਲੈਫ਼ਟੀਨੈਂਟ ਜਨਰਲ ਨਰਸਿਮ੍ਹਾ ਨੇ ਇਸ ਮੌਕੇ ਚੀਨ ਵੱਲੋਂ ਕੁਆਂਟਮ ਸੈਟੇਲਾਈਟ ਲਾਂਚ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਚੀਨ ਏਆਈ ਤੇ ਮਾਈਕਰੋਵੇਵ ਅਤੇ ਲੇਜ਼ਰ ਹਥਿਆਰਾਂ ਉਤੇ ਕੰਮ ਕਰ ਰਿਹਾ ਹੈ। ਪੀਪਲਜ਼ ਲਬਿਰੇਸ਼ਨ ਆਰਮੀ ਆਪਣੇ ਜਵਾਨਾਂ ਨੂੰ ਆਧੁਨਿਕ ਬਣਾਉਣ ਲਈ ਉੱਭਰਦੀਆਂ ਤਕਨਾਲੋਜੀਆਂ, ਪ੍ਰਾਈਵੇਟ ਅਦਾਰਿਆਂ ਅਤੇ ਖੋਜੀ ਸੰਸਥਾਵਾਂ ਨਾਲ ਰਲ ਕੇ ਕੰਮ ਕਰ ਰਹੀ ਹੈ। ਇਨ੍ਹਾਂ ’ਚ ਫ਼ੌਜੀ ਐਪ, ਮਸਨੂਈ ਬੌਧਿਕਤਾ ਅਤੇ ਐਡਵਾਂਸਡ ਰੋਬੋਟਿਕਸ, ਸੈਮੀਕੰਡਕਟਰ, ਐਡਵਾਂਸਡ ਕੰਪਿਊਟਿੰਗ, ਬਾਇਓਤਕਨਾਲੋਜੀ, ਹਾਈਪਰ ਸੋਨਿਕ ਹਥਿਆਰ ਅਤੇ ਹੋਰ ਸਾਜ਼ੋ ਸਾਮਾਨ ਸ਼ਾਮਲ ਹਨ।

Advertisement

Advertisement
Advertisement
Author Image

sukhwinder singh

View all posts

Advertisement