For the best experience, open
https://m.punjabitribuneonline.com
on your mobile browser.
Advertisement

ਸਾਬਕਾ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮਸਲੇ ਵਿਚਾਰੇ

06:29 AM Apr 08, 2024 IST
ਸਾਬਕਾ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮਸਲੇ ਵਿਚਾਰੇ
ਮੀਟਿੰਗ ਵਿੱਚ ਮਸਲਿਆਂ ਬਾਰੇ ਚਰਚਾ ਕਰਦੇ ਹੋਏ ਸਾਬਕਾ ਅਧਿਕਾਰੀ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 7 ਅਪਰੈਲ
ਪੰਜਾਬ ਪੁਲੀਸ ਵੈੱਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਇੰਸਪੈਕਟਰ (ਸੇਵਾਮੁਕਤ) ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਸੋਹਾਣਾ ਥਾਣਾ ਕੰਪਲੈਕਸ ਵਿਚਲੇ ਜ਼ਿਲ੍ਹਾ ਦਫ਼ਤਰ ਵਿੱਚ ਹੋਈ। ਇਸ ਵਿੱਚ ਪੁਲੀਸ ਦੇ ਸਾਬਕਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 2016 ਤੋਂ ਰਿਵਾਈਜ਼ ਕੀਤੇ ਤਨਖ਼ਾਹ-ਸਕੇਲ ਲਾਗੂ ਕੀਤੇ ਜਾਣ ਅਤੇ ਇਸ ਤੋਂ ਪਹਿਲਾਂ ਸੇਵਾਮੁਕਤ ਹੋਏ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਵਾਧਾ ਕੀਤਾ ਜਾਵੇ। ਮੌਜੂਦਾ ਅਤੇ ਸਾਬਕਾ ਪੁਲੀਸ ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਨੂੰ ਪ੍ਰਵਾਨਗੀ ਖ਼ਤਮ ਕੀਤੀ ਜਾਵੇ ਅਤੇ ਮਿਲਟਰੀ ਪੈਟਰਨ ’ਤੇ ਕਾਰਡ ਸਿਸਟਮ ਲਾਗੂ ਕੀਤਾ ਜਾਵੇ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਨੂੰ ਪੰਜਾਬ ਪੁਲੀਸ ਪੈਨਸ਼ਨਰ ਐਸੋਸੀਏਸ਼ਨ ਦਾ ਸੂਬਾ ਜਨਰਲ ਸਕੱਤਰ ਬਣਾਉਣ ’ਤੇ ਜ਼ਿਲ੍ਹਾ ਇਕਾਈ ਦੇ ਸਮੂਹ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿੱਚ ਐਸਪੀ (ਸੇਵਾਮੁਕਤ) ਸਰਵਨ ਸਿੰਘ, ਡੀਐੱਸਪੀ (ਸੇਵਾਮੁਕਤ) ਜੇਪੀ ਸਿੰਘ ਤੇ ਸਤਨਾਮ ਸਿੰਘ, ਇੰਸਪੈਕਟਰ (ਸੇਵਾਮੁਕਤ) ਪਰਮਜੀਤ ਸਿੰਘ ਮਲਕਪੁਰ ਮੀਤ ਪ੍ਰਧਾਨ, ਇੰਸਪੈਕਟਰ (ਸੇਵਾਮੁਕਤ) ਰਤਨ ਸਿੰਘ, ਡਾ. ਦਲਜੀਤ ਸਿੰਘ, ਹਰਵਿੰਦਰ ਕੁਮਾਰ, ਥਾਣੇਦਾਰ (ਸੇਵਾਮੁਕਤ) ਗੁਰਮੇਲ ਸਿੰਘ, ਰਜਿੰਦਰ ਸਿੰਘ ਢੋਲ ਅਤੇ ਕਸ਼ਮੀਰਾ ਸਿੰਘ, ਬਲਬੀਰ ਸਿੰਘ, ਗਿਆਨ ਸਿੰਘ, ਰਮੇਸ਼ ਕੁਮਾਰ ਕੁਰਾਲੀ ਵੀ ਮੌਜੂਦ ਸਨ।

Advertisement

Advertisement
Author Image

Advertisement
Advertisement
×