ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ
ਪੱਤਰ ਪ੍ਰੇਰਕ
ਭਗਤਾ ਭਾਈ, 4 ਨਵੰਬਰ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਬੁਲਾਰਿਆਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਜ਼ਿਲ੍ਹਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਗੁਰੂਸਰ, ਬਲਾਕ ਪ੍ਰਧਾਨ ਨਿਰਭੈ ਸਿੰਘ ਭਗਤਾ ਤੇ ਚੇਅਰਮੈਨ ਡਾ. ਬਲਦੇਵ ਸਿੰਘ ਭੋਡੀਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਕ ਪਿੰਡਾਂ ’ਚ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੂੰ ਕਮਿਊਨਿਟੀ ਹੈਲਥ ਵਰਕਰ ਦਾ 3 ਮਹੀਨੇ ਦਾ ਕੋਰਸ ਕਰਵਾ ਕੇ ਫਸਟ ਏਡ ਦਾ ਸਰਟੀਫਿਕੇਟ ਦੇਵੇ, ਬਾਹਰਲੇ ਸੂਬਿਆਂ ਤੋਂ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੰਜਾਬ ’ਚ ਕੰਮ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਤਰਜ਼ ’ਤੇ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਵਾਲੇ ਸਿਹਤ ਕਾਮੇ ਤਿਆਰ ਕੀਤੇ ਜਾਣ। ਸਟੇਜ ਸੰਚਾਲਨ ਸੁਖਜਿੰਦਰ ਸਿੰਘ ਕੋਠਾ ਗੁਰੂ ਨੇ ਕੀਤਾ। ਇਸ ਸਮੇਂ ਡਾ. ਮਿੱਤਲ, ਗੁਰਚਰਨ ਸਿੰਘ ਰਾਮੂਵਾਲਾ, ਗੋਪਾਲ ਸਿੰਘ ਆਕਲੀਆ, ਮਲਕੀਤ ਗੁਰੂਸਰ, ਡੈਪਲ ਦਿਆਲਪੁਰਾ, ਕੁਲਵਿੰਦਰ ਹਮੀਰਗੜ੍ਹ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿਰੀਏਵਾਲਾ, ਬਲਵੀਰ ਬੁਰਜ ਥਰੋੜ, ਮਸਤਾਕ ਖਾਨ ਤੇ ਸੁਖਪ੍ਰੀਤ ਸਿੰਘ ਦਿਆਲਪੁਰਾ ਮਿਰਜਾ ਹਾਜ਼ਰ ਸਨ।