ਪੱਤਰਕਾਰੀ ਦੇ ਭਵਿੱਖ ਅਤੇ ਸੰਭਾਵਨਾਵਾਂ ਬਾਰੇ ਚਰਚਾ
07:07 AM Sep 26, 2024 IST
Advertisement
ਸਤਿਬੀਰ ਸਿੰਘ
ਬਰੈਂਪਟਨ 25 ਸਤੰਬਰ
ਵਿਜ਼ਡਮ ਅਕੈਡਮੀ ਐਡਮਿੰਟਨ ਵੱਲੋਂ ਓਵਰਸੀਜ਼ ਟੀਚਰਜ਼ ਐਸੋਸੀਏਸ਼ਨ ਅਲਬਰਟਾ ਤੇ ਸੈਲਫਲੈੱਸ ਐਡਮਿੰਟਨ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੀਨੀਅਰ ਪੱਤਰਕਾਰ ਤੇ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਕਾਰਜਕਾਰੀ ਸਮਾਚਾਰ ਸੰਪਾਦਕ ਸ਼ਾਮ ਸਿੰਘ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬੀ ਪੱਤਰਕਾਰੀ ਦੇ ਭਵਿੱਖ ਤੇ ਸੰਭਾਵਨਾਵਾਂ ਬਾਰੇ ਸੰਵਾਦ ਰਚਾਇਆ ਗਿਆ। ਡਾ. ਸੁਰਜੀਤ ਸਿੰਘ ਬਰਾੜ ਨੇ ਪਰਚਾ ਪੜ੍ਹਿਆ, ਜਿਸ ਵਿੱਚ ਉਨ੍ਹਾਂ ਪੰਜਾਬੀ ਪੱਤਰਕਾਰੀ ਦਾ ਵਿਸ਼ਲੇਸ਼ਣ ਕੀਤਾ। ਸ਼ਾਮ ਸਿੰਘ ਨੇ ਕਿਹਾ ਕਿ ਉਹ ਅਧਿਆਪਨ ਤੋਂ ਪੱਤਰਕਾਰੀ ਵੱਲ ਆਏ ਸਨ। ਉਹ 30 ਸਾਲ ਪੰਜਾਬੀ ਟ੍ਰਿਬਿਊਨ ਨਾਲ ਜੁੜੇ ਰਹੇ। ਇਸ ਦੌਰਾਨ ਉਨ੍ਹਾਂ ਕਵਿਤਾਵਾਂ ਵੀ ਸੁਣਾਈਆਂ। ਡਾ. ਬਰਾੜ ਨੇ ਕਿਹਾ ਕਿ ਸ਼ਾਮ ਸਿੰਘ ਨੇ ਪੱਤਰਕਾਰੀ ਵਿੱਚ ਨਿੱਠ ਕੇ ਕੰਮ ਕੀਤਾ ਹੈ। ਪੱਤਰਕਾਰ ਜਰਨੈਲ ਬਸੋਤਾ ਨੇ ਕਿਹਾ ਕਿ ਕੈਨੇਡਾ ’ਚ ਪੰਜਾਬੀ ਮੀਡੀਆ ਕਾਫੀ ਅਸਰਦਾਰ ਹੋ ਰਿਹਾ ਹੈ।
Advertisement
Advertisement
Advertisement