ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਬਕਾ ਸੈਨਿਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਚਰਚਾ

07:42 AM Oct 17, 2024 IST
ਰੈਲੀ ਵਿੱਚ ਸ਼ਾਮਲ ਸਾਬਕਾ ਸੈਨਿਕ ਅਤੇ ਅਧਿਕਾਰੀ।

ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਕਤੂਬਰ
ਇੱਥੇ 715 (ਆਜ਼ਾਦ) ਏਅਰ ਡਿਫੈਂਸ ਬ੍ਰਿਗੇਡ ਮੁੱਖ ਦਫ਼ਤਰ ਵੱਲੋਂ ਸੀਜੀ ਕੰਪਲੈਕਸ (ਨੇੜੇ ਏਆਰਓ ਦਫ਼ਤਰ), ਲੁਧਿਆਣਾ ਵਿੱਚ ਸਾਬਕਾ ਸੈਨਿਕਾਂ ਦੀ ਰੈਲੀ ਕੱਢੀ ਗਈ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸੇਵਾਦਾਰ ਅਤੇ ਸੇਵਾਮੁਕਤ ਫ਼ੌਜੀ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਆਊਟਰੀਚ ਪ੍ਰੋਗਰਾਮ ਦਾ ਉਦੇਸ਼ ਸਾਬਕਾ ਸੈਨਿਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਪਤਾ ਲਾਉਣਾ, ਸਿਵਲ ਪ੍ਰਸ਼ਾਸਨ ਅਤੇ ਸੀਡੀਏ (ਪੈਨਸ਼ਨ) ਦੀ ਹਾਜ਼ਰੀ ਵਿੱਚ ਉਨ੍ਹਾਂ ਦਾ ਹੱਲ ਕਰਨਾ ਅਤੇ ਨਵੀਆਂ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦੇਣਾ ਸੀ। ਪੈਨਸ਼ਨ ਤਰੁੱਟੀਆਂ, ਈਸੀਐੱਚਐੱਸ ਅਤੇ ਸਿਵਲ ਪ੍ਰਸ਼ਾਸਨ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਥਾਨ ’ਤੇ ਵੱਖ-ਵੱਖ ਸਿਵਲ ਏਜੰਸੀਆਂ ਅਤੇ ਫ਼ੌਜ ਦੀਆਂ ਸੰਸਥਾਵਾਂ ਸਮੇਤ ਵੱਖ-ਵੱਖ ਰਿਕਾਰਡ ਦਫ਼ਤਰਾਂ ਵੱਲੋਂ ਕਈ ਸਟਾਲ ਲਾਏ ਗਏ ਸਨ। ਇਸ ਤੋਂ ਇਲਾਵਾ ਚੁਣੇ ਗਏ ਸਾਬਕਾ ਸੈਨਿਕਾਂ ਅਤੇ ਜੰਗੀ ਵਿਧਵਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਾਰੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਮੈਡੀਕਲ ਕੈਂਪ (ਸਪੈਸ਼ਲਿਸਟ ਡਾਕਟਰਾਂ ਅਤੇ ਮੁਫ਼ਤ ਦਵਾਈਆਂ ਨਾਲ) ਸਥਾਪਤ ਕੀਤੇ ਗਏ ਸਨ। ਸਾਬਕਾ ਸੈਨਿਕ ਭਾਈਚਾਰੇ ਲਈ ਮਿਲਟਰੀ ਬੈਂਡ ਸ਼ੋਅ, ਸੀਐੱਸਡੀ ਸਹੂਲਤਾਂ ਅਤੇ ਲੰਚ ਕਾਊਂਟਰ ਲਾਇਆ ਗਿਆ।

Advertisement

Advertisement