ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘਰ ਦੇ ਬਾਹਰ ਗੋਲੀਆਂ ਚੱਲਣ ਕਾਰਨ ਲੋਕਾਂ ਵਿੱਚ ਸਹਿਮ

07:57 AM Apr 17, 2024 IST
ਪਿੰਡ ਗਜਲਾਣਾ ਦੇ ਵਾਸੀਆਂ ਨਾਲ ਗਲੱਬਾਤ ਕਰਦੇ ਹੋਏ ਭਾਜਪਾ ਆਗੂ ਸੰਦੀਪ ਗਰਗ। -ਫੋਟੋ: ਸਤਨਾਮ ਸਿੰਘ

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 16 ਅਪਰੈਲ
ਇੱਥੋਂ ਨਜ਼ਦੀਕ ਪਿੰਡ ਗਜਲਾਣਾ ਵਿੱਚ ਜਗਦੀਸ਼ ਸਿੰਘ ਪੁੱਤਰ ਫਕੀਰ ਸਿੰਘ ਦੇ ਘਰ ਦੇ ਬਾਹਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਹਵਾਈ ਫਾਇਰ ਕੀਤੇ ਗਏ ਸਨ। ਇਸ ਕਾਰਨ ਮਕਾਨ ਮਾਲਕਾਂ ਤੇ ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ। ਭਾਜਪਾ ਆਗੂ ਤੇ ਸਮਾਜ ਸੇਵੀ ਸੰਦੀਪ ਗਰਗ ਨੇ ਅੱਜ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਘਟਨਾ ਦੀ ਜਾਣਕਾਰੀ ਲਈ । ਮਕਾਨ ਮਾਲਕ ਜਗਦੀਸ਼ ਸਿੰਘ ਨੇ ਦੱਸਿਆ ਕਿ ਰਾਤ ਕਰੀਬ 8.50 ਵਜੇ ਉਹ ਆਪਣੇ ਘਰ ਵਿੱਚ ਮੌਜੂਦ ਸੀ । ਉਦੋਂ ਹੀ ਉਸ ਦੇ ਘਰ ਦੇ ਬੂਹੇ ਅੱਗੇ ਮੋਟਰਸਾਈਕਲ ਰੁਕਣ ਦੀ ਆਵਾਜ਼ ਆਈ। ਦੋ ਮੋਟਰਸਾਈਕਲ ਦੀ ਆਵਾਜ਼ ਸੁਣ ਉਹ ਘਰੋਂ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਹਵਾ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚਲਾਉਣ ਮਗਰੋਂ ਉਹ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ।
ਇਸ ਦੌਰਾਨ ਇੱਕ ਗੋਲੀ ਕਾਰ ਦੀ ਖਿੜਕੀ ਨੂੰ ਲੱਗੀ ਸੀ, ਪਰ ਕਾਰ ਦੇ ਨੇੜੇ ਕੋਈ ਖੜ੍ਹਾ ਨਹੀਂ ਸੀ ਜਿਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸ੍ਰੀ ਗਰਗ ਨੇ ਪੁਲੀਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਪਿੰਡ ਵਿਚ ਬਣਿਆ ਸਹਿਮ ਦਾ ਮਾਹੌਲ ਖਤਮ ਹੋਵੇ।

Advertisement

Advertisement
Advertisement