For the best experience, open
https://m.punjabitribuneonline.com
on your mobile browser.
Advertisement

ਸਫ਼ਲਤਾ ਪ੍ਰਾਪਤ ਕਰਨ ਲਈ ਅਨੁਸ਼ਾਸਨ ਪਹਿਲੀ ਪੌੜੀ: ਰਾਜਪਾਲ ਸਿੰਘ

08:59 AM Apr 15, 2024 IST
ਸਫ਼ਲਤਾ ਪ੍ਰਾਪਤ ਕਰਨ ਲਈ ਅਨੁਸ਼ਾਸਨ ਪਹਿਲੀ ਪੌੜੀ  ਰਾਜਪਾਲ ਸਿੰਘ
ਖੇਡ ਮੇਲੇ ਦੌਰਾਨ ਰਾਜਪਾਲ ਸਿੰਘ ਅਤੇ ਪਤਵੰਤੇ। -ਫੋਟੋ : ਗਹੂੰਣ
Advertisement

ਗੁਰਦੇਵ ਸਿੰਘ ਗਹੂੰਣ
ਬਲਾਚੌਰ, 14 ਅਪਰੈਲ
ਰਿਆਤ ਕਾਲਜ ਆਫ਼ ਲਾਅ ਰੈਲਮਾਜਰਾ ਦੇ ਸਪੋਰਟਸ ਕਲੱਬ ਵੱਲੋਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉਲੰਪੀਅਨ ਅਰਜੁਨ ਐਵਾਰਡੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਹਾਜ਼ਰੀਨ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਹਿਤ ਅਨੁਸ਼ਾਸਨ ਪਹਿਲੀ ਪੌੜੀ ਹੈ, ਜੋ ਹਰ ਵਿਅਕਤੀ ਦੇ ਕੰਮ-ਢੰਗ, ਚਾਲ-ਢਾਲ ਅਤੇ ਪਹਿਨਣ- ਖਾਣ ਵਿੱਚੋਂ ਝਲਕਦਾ ਹੈ ਅਤੇ ਇਸੇ ਅਨੁਸ਼ਾਸ਼ਨ ਦੇ ਚੱਲਦਿਆਂ ਵਿਅਕਤੀ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ। ਲੈਮਰਿਨ ਟੈਕ ਸਕਿਲਜ਼ ਯੂਨੀਵਰਸਿਟੀ ਪੰਜਾਬ ਦੇ ਸੰਯੁਕਤ ਰਜਿਸਟਰਾਰ ਸਤਬੀਰ ਸਿੰਘ ਬਾਜਵਾ, ਕਾਲਜ ਸਟਾਫ ਅਤੇ ਕਾਲਜ ਮੈਨੇਜਮੈਂਟ ਵੱਲੋਂ ਰਾਜਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਖੇਡ ਮੇਲੇ ਦੇ ਕਨਵੀਨਰ ਡਾ. ਮਹਿੰਦਰ ਸਿੰਘ ਅਤੇ ਕੋ-ਕਨਵੀਨਰ ਡਾ. ਸੋਹਨੂੰ ਨੇ ਫੁਟਬਾਲ, ਕ੍ਰਿਕਟ, ਬਾਸਕਟਬਾਲ (ਪੁਰਸ਼ ਅਤੇ ਔਰਤਾਂ), ਰੱਸਾਕਸ਼ੀ (ਪੁਰਸ਼ ਅਤੇ ਔਰਤਾਂ), ਸ਼ਤਰੰਜ (ਪੁਰਸ਼ ਅਤੇ ਔਰਤਾਂ), ਅਥਲੈਟਿਕਸ (ਪੁਰਸ਼ ਅਤੇ ਔਰਤਾਂ),ਵਾਲੀਬਾਲ ਅਤੇ ਬੈਡਮਿੰਟਨ (ਪੁਰਸ਼ ਅਤੇ ਔਰਤਾਂ )ਆਦਿ ਖੇਡਾਂ ਦਾ ਸੰਚਾਲਨ ਕੀਤਾ। ਇਸ ਮੌਕੇ ਡਾ. ਮਨੀਸ਼ ਕੁਮਾਰ, ਡੀਨ ਅਕਾਦਮਿਕ ਹਾਜ਼ਰ ਸਨ।

Advertisement

Advertisement
Advertisement
Author Image

Advertisement